ਇਨ੍ਹੀਂ ਦਿਨੀਂ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਭਾਰਤ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਵੀ ਇਹੀ ਹਾਲ ਹੈ। ਇਸ ਦੇ ਨਾਲ ਹੀ ਹੁਣ ਪਾਕਿਸਤਾਨ ਆਪਣੇ ਦੇਸ਼ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪਾਕਿਸਤਾਨੀ ਪੰਜਾਬ ਦੀ ਨੇਤਾ ਮਰੀਅਮ ਨਵਾਜ਼ ਨੇ ਸਿੱਧੇ ਤੌਰ ‘ਤੇ ਦੋਸ਼ ਲਗਾਇਆ ਹੈ ਕਿ ਪੰਜਾਬ ਤੋਂ ਪਾਕਿਸਤਾਨ ਤੱਕ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਪਾਕਿਸਤਾਨੀ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ‘ਤੇ ਤੰਜ ਕਸਿਆ ਹੈ। ਪੰਜਾਬ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਪੰਜਾਬ ਵਿਜ਼ਨ-2047 ਵਿੱਚ ਹਾਜ਼ਰ ਮਾਨ ਨੇ ਕਿਹਾ ਕਿ ਪੰਜਾਬ ਨੂੰ ਹਰ ਚੀਜ਼ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਕਹਿ ਰਹੀ ਹੈ ਕਿ ਉਹ ਪ੍ਰਦੂਸ਼ਣ ਸਬੰਧੀ ਸਾਨੂੰ ਪੱਤਰ ਲਿਖਣਗੇ ਕਿ ਤੁਹਾਡਾ ਧੂੰਆਂ ਪਾਕਿਸਤਾਨ ਵਿੱਚ ਆਉਂਦਾ ਹੈ। ਇਸ ‘ਤੇ ਮਾਨ ਨੇ ਕਿਹਾ ਕਿ ਪਹਿਲਾਂ ਦਿੱਲੀ ਵਾਲੇ ਕਹਿੰਦੇ ਸੀ ਅਤੇ ਹੁਣ ਪਾਕਿਸਤਾਨ ਤੱਕ ਵੀ ਸਾਡਾ ਧੂਆਂ ਪਹੁੰਚਣ ਲੱਗ ਪਿਆ ਹੈ। ਉਨ੍ਹਾਂ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਸਾਡਾ ਧੂੰਆਂ ਗੋਲ-ਗੋਲ ਘੁੰਮ ਰਿਹਾ ਹੈ। ਮਰੀਅਮ ਦੇ ਬਿਆਨ ‘ਤੇ ਮਾਨ ਨੇ ਕਿਹਾ ਕਿ ਹੁਣ ਤੂੰ ਵੀ ਚਿੱਠੀ ਲਿਖ ਲਾ ਬੀਬਾ, ਪਹਿਲਾਂ ਵੀ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰਲਾ।