ਸੱਤਾ ‘ਚ ਆਉਣ ਤੋਂ ਬਾਅਦ ਕਈ ਵੱਡੇ ਫੈਸਲੇ ਲੈਣ ਵਾਲੀ ਮਾਨ ਸਰਕਾਰ ਨੇ ਹੁਣ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਕਿਸੇ ਨਿੱਜੀ ਚੈਨਲ ਦੀ ਬਜਾਏ ਯੂਟਿਊਬ, ਰੇਡੀਓ ਅਤੇ ਵੱਖ-ਵੱਖ ਚੈਨਲਾਂ ਨੂੰ ਪ੍ਰਸਾਰਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ।
ਪਵਿੱਤਰ ਗੁਰਬਾਣੀ ਦਾ ਪੂਰੀ ਦੁਨੀਆ ਦੀ ਸੰਗਤ ਤਕ ਪ੍ਰਸਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ, ਫ਼ਰਜ਼ ਹੈ।
ਇਸ ਵਾਸਤੇ SGPC ਸਾਡੀ ਜੋ ਵੀ ਸੇਵਾ ਲਗਾਏਗੀ, ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ।
ਪ੍ਰਸਾਰ ਦੀਆਂ ਨਵੀਆਂ ਤਕਨੀਕਾਂ ਦੇ ਜ਼ਰੀਏ ਦਰਬਾਰ ਸਾਹਿਬ ਤੋਂ ਗੁਰਬਾਣੀ ਲੋਕਾਂ ਤਕ ਪਹੁੰਚਾਉਣ ਲਈ ਸਾਰਾ ਖ਼ਰਚ ਸਰਕਾਰ ਚੁੱਕਣ ਲਈ ਤਿਆਰ ਹੈ। pic.twitter.com/XZIuGwA5SG
— Bhagwant Mann (@BhagwantMann) April 7, 2022
CM Bhagwant Mann ਨੇ ਇੱਕ ਵੀਡੀਓ ਜਾਰੀ ਕਰ SGPC ਨੂੰ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾਵੇ ਤਾਂ ਜੋ ਪੂਰੀ ਦੁਨੀਆ ‘ਚ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਸਕੇ ਇੰਨਾ ਹੀ ਨਹੀਂ ਸੀਐੱਮ ਨੇ ਕਿਹਾ ਵੱਖ-ਵੱਖ ਮਾਧਿਅਮਾਂ, ਟੀਵੀ ਚੈਨਲਾਂ ਰਾਹੀਂ ਗੁਰਬਾਣੀ ਦੀ ਪ੍ਰਚਾਰ ਕੀਤਾ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕੇਗੀ। ਸੀਐੱਮ ਨੇ ਕਿਹਾ ਕਿ ਗੁਰਬਾਣੀ ਦਾ ਵਿਸ਼ਵ ਭਰ ਵਿੱਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਹੈ। ਰੇਡੀਓ ਅਤੇ ਸਾਰੇ ਆਧੁਨਿਕ ਸਾਧਨਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਹੋਵੇਗਾ।