[gtranslate]

ਹੁਣ ਪੰਜਾਬ ‘ਚ ਮਿਲੇਗਾ ਨੌਜਵਾਨਾਂ ਨੂੰ ਰੋਜ਼ਗਾਰ ! ਮਾਨ ਸਰਕਾਰ ਤੇ TATA Steel ਕੰਪਨੀ ਵਿਚਕਾਰ ਹੋਇਆ ਇਹ ਕਰਾਰ

cm mann hands over land allotment letter

ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ, ਦਰਅਸਲ ਮਾਨ ਸਰਕਾਰ ਤੇ TATA Steel ਕੰਪਨੀ ਵਿਚਕਾਰ ਸ਼ੁੱਕਰਵਾਰ ਨੂੰ ਇੱਕ ਸਮਝੌਤਾ ਹੋਇਆ ਹੈ, CM ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ “ਪੰਜਾਬੀਆਂ ਨਾਲ ਇੱਕ ਖੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ…ਮੇਰੀ ਸਰਕਾਰ ਤੇ TATA Steel ਕੰਪਨੀ ਵਿਚਕਾਰ ਪੰਜਾਬ ਵਿੱਚ ਇੱਕ ਪਲਾਂਟ ਲਗਾਉਣ ਦਾ ਕਰਾਰ ਹੋ ਚੁੱਕਿਆ ਹੈ…ਇਸ ਦੌਰਾਨ 2600 ਕਰੋੜ ਦਾ ਨਿਵੇਸ਼ ਹੋਵੇਗਾ…ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ…ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ…ਪੰਜਾਬ ‘ਚ ਮੁੜ ਤੋਂ ਕੰਪਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ…”

ਦੱਸ ਦੇਈਏ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮਨਰੋਥ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਟਾ ਗਰੁੱਪ ਨੂੰ ਪਹਿਲੇ ਪੜਾਅ ਵਿੱਚ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਿਤ ਸਟੀਲ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਅਲਾਟਮੈਂਟ ਦਾ ਪੱਤਰ ਸੌਂਪਿਆ ਹੈ।

 

Leave a Reply

Your email address will not be published. Required fields are marked *