ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡੇ ਦੇ ਸੁੱਖੋ ਮਾਜਰਾ ਤੇ ਲੁਠੇਰੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਹਿਮ ਗੱਲ ਇਹ ਵੀ ਹੈ ਕਿ ਇਨ੍ਹਾਂ ਤਸਵੀਰਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਬੱਚਿਆਂ ਦੇ ਨਾਲ ਭੂੰਜੇ ਬੈਠ ਕੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਉਨ੍ਹਾਂ ਲਿਖਿਆ ਕਿ, “ਮੋਰਿੰਡੇ ਦੇ ਸੁੱਖੋ ਮਾਜਰਾ ਤੇ ਲੁਠੇਰੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ…ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਕੁੱਝ ਸਮੱਸਿਆਵਾਂ ਜਾਣੀਆਂ…ਵੇਖ ਕੇ ਖ਼ੁਸ਼ੀ ਹੋਈ ਸਾਡੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ..ਬੱਚੇ ਪੜ੍ਹਨ ‘ਚ ਤੇ ਅਧਿਆਪਕ ਪੜ੍ਹਾਉਣ ‘ਚ ਦਿਲਚਸਪੀ ਵਿਖਾ ਰਹੇ ਨੇ.. ਇਹ ਦੌਰੇ ਆਉਣ ਵਾਲੇ ਸਮੇਂ ‘ਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ..ਅਗਲੀ ਵਾਰੀ ਪੰਜਾਬ ਦੇ ਕਿਸੇ ਹੋਰ ਕੋਨੇ ‘ਚ ਮਿਲਾਂਗੇ..”