ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ‘ਸੀਐਮ ਦ ਯੋਗਸ਼ਾਲਾ’ ਸ਼ੁਰੂ ਕਰਨ ਜਾ ਰਹੀ ਹੈ। ਸੀਐਮ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਸ਼ਾਮਿਲ ਹਨ। ਜੇਕਰ ਇੱਥੋਂ ਦੇ ਲੋਕ ਯੋਗਾ ਸਿੱਖਣਾ ਅਤੇ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਯੋਗਾ ਇੰਸਟ੍ਰਕਟਰ ਭੇਜੇ ਜਾਣਗੇ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਜਲਦੀ ਹੀ ਪੂਰੇ ਸੂਬੇ ਵਿੱਚ ਯੋਗਾ ਦੀ ਸਿਖਲਾਈ ਦਿੱਤੀ ਜਾਵੇਗੀ। ਯੋਗ ਦੇਸ਼ ਦੀ ਪਰੰਪਰਾ ਅਤੇ ਵਿਰਾਸਤ ਦਾ ਹਿੱਸਾ ਹੈ, ਪਰ ਲੋਕ ਇਸ ਨੂੰ ਲਗਾਤਾਰ ਭੁੱਲਦੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਹ ਖੁਦ ਵੀ ਸਵੇਰੇ-ਸਵੇਰੇ ਯੋਗਾ ਕਰਦੇ ਹਨ ਅਤੇ ਇਸ ਦੇ ਕਈ ਫਾਇਦੇ ਹਨ ਪਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਯੋਗਾ ਅਲੋਪ ਹੋ ਗਿਆ ਹੈ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਟੇਸ਼ਨ ਅਤੇ ਯੋਗਾ ਦੀ ਪਰੰਪਰਾ ਨੂੰ ਮੁੜ ਲੋਕ ਲਹਿਰ ਬਣਾਉਣਾ ਚਾਹੁੰਦੀ ਹੈ। ਇਸ ਦੇ ਲਈ ਪੰਜਾਬ ਸਰਕਾਰ ‘ਸੀਐੱਮ ਯੋਗਸ਼ਾਲਾ’ ਸ਼ੁਰੂ ਕਰ ਰਹੀ ਹੈ। ਜੇਕਰ ਉਪਰੋਕਤ 4 ਜ਼ਿਲ੍ਹਿਆਂ ਦੇ ਲੋਕ ਯੋਗਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਸਥਾਨਕ ਪਾਰਕ ਜਾਂ ਕੋਈ ਸਾਂਝੀ ਜਗ੍ਹਾ ਮਿਲਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਯੋਗਾ ਇੰਸਟ੍ਰਕਟਰਾਂ ਨੂੰ ਉੱਥੇ ਮੁਫ਼ਤ ਭੇਜਿਆ ਜਾਵੇਗਾ। ਇਸ ਨਾਲ ਮੈਡੀਟੇਸ਼ਨ ਅਤੇ ਯੋਗਾ ਨਾਲ ਜੁੜ ਕੇ ਕਈ ਬੀਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਹਰ ਇਲਾਕੇ ਨੂੰ ਯੋਗਾ ਸਿਖਲਾਈ ਅਤੇ ‘ਸੀ.ਐਮਜ਼ ਯੋਗਸ਼ਾਲਾ’ ਦਾ ਲਾਭ ਮਿਲੇਗਾ।
ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਸੀ. ਐਮ. ਦੀ ਯੋਗਸ਼ਾਲਾ… ਆਓ ਪੰਜਾਬੀਓ ਪੰਜਾਬ ਨੂੰ ਤੰਦਰੁਸਤ-ਸਿਹਤਮੰਦ ਤੇ ਹੱਸਦਾ ਵੱਸਦਾ ਪੰਜਾਬ ਬਣਾਈਏ…Live https://t.co/8rog7z9870
— Bhagwant Mann (@BhagwantMann) April 3, 2023