[gtranslate]

CM ਮਾਨ ਨੇ ਪੰਜਾਬ ਪੁਲਿਸ ‘ਚ ਨਵੀਆਂ ਭਰਤੀਆਂ ਦਾ ਕੀਤਾ ਐਲਾਨ, ਕਿਹਾ – ‘ਬਿਨਾਂ ਰਿਸ਼ਵਤ ਤੇ ਸਿਫਾਰਿਸ਼ ਦੇ ਹੋਵੇਗੀ ਭਰਤੀ’

cm mann announced new recruitments

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਨੂੰ ਪਹਿਲੀ ਤਰਜੀਹ ਦੱਸਿਆ। ਸੀਐਮ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਭਰਤੀ ਨਾਲ ਸਬੰਧਿਤ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ, “ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ .. ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ ‘ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ…ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ…ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ।”

ਪੰਜਾਬ ਪੁਲਿਸ ਭਰਤੀ ਪ੍ਰੀਖਿਆ ਦੇ ਵੇਰਵੇ – ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿੱਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਲਈ ਪ੍ਰੀਖਿਆ 14 ਅਕਤੂਬਰ 2022 ਨੂੰ ਹੋਵੇਗੀ। ਜਾਂਚ ਕਾਡਰ ਵਿੱਚ ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਲਈ 15 ਅਕਤੂਬਰ 2022 ਨੂੰ ਪ੍ਰੀਖਿਆ ਹੋਵੇਗੀ। ਇਨਵੈਸਟੀਗੇਸ਼ਨ/ਇੰਟੈਲੀਜੈਂਸ/ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ 16 ਅਕਤੂਬਰ 2022 ਨੂੰ ਪ੍ਰੀਖਿਆ ਹੋਵੇਗੀ।

Leave a Reply

Your email address will not be published. Required fields are marked *