ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ‘ਚ ਵੀਰਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਹੋਏ ਹਨ। ਪੇਸ਼ੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਨੇਤਾ ਬਦਨਾਮ ਹੁੰਦੇ ਹਨ, ਉਨ੍ਹਾਂ ਨੇ 70 ਸਾਲਾਂ ਤੋਂ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਬਦਨਾਮ ਕੀਤਾ ਹੈ, ਉਨ੍ਹਾਂ ਦੀ ਕੋਈ ਕੀਮਤ ਨਹੀਂ, ਕੋਈ ਸਨਮਾਨ ਨਹੀਂ ਹੈ। ਜੇਕਰ ਅਰਵਿੰਦ ਕੇਜਰੀਵਾਲ ਕੁੱਝ ਕਹਿੰਦੇ ਹਨ, ਸੰਜੇ ਸਿੰਘ ਕੁੱਝ ਕਹਿੰਦੇ ਹਨ, ਜੇਕਰ ਭਗਵੰਤ ਮਾਨ ਕੁੱਝ ਕਹਿੰਦੇ ਹਨ ਤਾਂ ਮਾਣਹਾਨੀ ਹੈ। ਕੀ ਸਿਰਫ਼ ਇੰਨ੍ਹਾਂ ਕੋਲ ਹੀ ਮਾਨ ਰਹਿ ਗਿਆ ਹੈ ਬੱਸ।
ਮਾਨਸਾ ਤੋਂ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ LIVE https://t.co/PyyIoxhO8d
— Bhagwant Mann (@BhagwantMann) October 20, 2022
ਉਨ੍ਹਾਂ ਕਿਹਾ ਕਿ ਨਾਜਰ ਮਾਨਸ਼ਾਹੀਆ ਨੂੰ ਡੇਢ ਲੱਖ ਲੋਕਾਂ ਦੀਆਂ ਵੋਟਾਂ ਪਾ ਕੇ ਵਿਧਾਇਕ ਬਣਾਇਆ ਸੀ ਪਰ ਜੇਕਰ ਉਹ ਲੋਕਾਂ ਨੂੰ ਪੁੱਛੇ ਬਿਨਾਂ ਕਾਂਗਰਸ ਵਿੱਚ ਚਲੇ ਗਏ ਤਾਂ ਉਨ੍ਹਾਂ ਡੇਢ ਲੱਖ ਲੋਕਾਂ ਦੀ ਮਾਣਹਾਨੀ ਨਹੀਂ ਹੋਈ। ਉਨ੍ਹਾਂ ਦੀ ਕੋਈ ਇੱਜ਼ਤ ਨਹੀਂ ਹੈ। ਇਹ ਮਜ਼ਾਕ ਬਣਾਇਆ ਹੋਇਆ ਹੈ। ਮਾਨ ਨੇ ਕਿਹਾ ਕਿ ਸਾਡੇ ਬਜ਼ੁਰਗ ਕਚਹਿਰੀਆਂ, ਤਹਿਸੀਲਾਂ, ਥਾਣਿਆਂ ਵਿਚ ਭਟਕਣ ਲਈ ਮਜਬੂਰ ਹਨ, ਕੀ ਉਨ੍ਹਾਂ ਦੀ ਮਾਣਹਾਨੀ ਨਹੀਂ ਹੁੰਦਾ।
ਮਾਣ ਨੇ ਕਿਹਾ ਕਿ ਇਹ ਲੋਕ ਦਬਦਿਆ ਨੂੰ ਦਬਾਉਂਦੇ ਹਨ। ਹੁਣ ਜਿਹੜੇ ਕਾਂਗਰਸ ਵਿੱਚ ਸਨ, ਉਹ ਪੰਜਾਬ ਦਾ ਪੈਸਾ ਲੁੱਟ ਕੇ ਭਾਜਪਾ ਵਿੱਚ ਚਲੇ ਗਏ ਕਿ ਹੁਣ ਬਚ ਜਾਣਗੇ। ਕੀ ਇਸ ਨਾਲ ਪੰਜਾਬ ਦੇ ਲੋਕਾਂ ਦੀ ਕੋਈ ਮਾਣਹਾਨੀ ਨਹੀਂ ਹੋਈ? ਮਾਨ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਹ ਇਸ ਮਾਮਲੇ ‘ਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਮੇਰੀ ਮਾਣਹਾਨੀ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਇੱਕ ਪਿੰਡ ਵਿੱਚ ਇੱਕ ਟੂਰਨਾਮੈਂਟ ਵਿੱਚ ਗਏ ਹੋਏ ਸਨ। ਜੇਕਰ ਉਨ੍ਹਾਂ ਨੂੰ ਉਥੇ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਉਥੋਂ ਦੇ ਲੋਕਾਂ ‘ਤੇ ਮਾਣਹਾਨੀ ਕਰਨ। ਜੇਕਰ ਕਾਂਗਰਸ ਟਿਕਟ ਨਹੀਂ ਦਿੰਦੀ ਤਾਂ ਰਾਹੁਲ ਗਾਂਧੀ ‘ਤੇ ਮਾਣਹਾਨੀ ਕਰਨ। ਪਾਰਟੀ ਫੰਕਸ਼ਨ ‘ਚ ਕੁਰਸੀ ਨਹੀਂ ਮਿਲੀ ਤਾਂ ਉਥੇ ਮਾਣਹਾਨੀ ਕਰੋ। ਮਾਨ ਨੇ ਕਿਹਾ ਕਿ ਮਾਣਹਾਨੀ ਦਾ ਮਜ਼ਾਕ ਬਣਾਇਆ ਹੋਇਆ ਹੈ।