ਮੰਗਲਵਾਰ ਨੂੰ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਸਬਰ ਦਾ ਨਾਮ ਹੈ। ਮੈਂ ਪੰਜਾਬ ਲਈ ਹਾਂ, ਪੰਜਾਬ ਦਾ ਪੁੱਤ ਹਾਂ। ਇਸ ਮੌਕੇ ਸੀਐਮ ਮਾਨ ਭਾਵੁਕ ਹੋ ਗਏ। ਉਨ੍ਹਾਂ ਕਿਹਾ ਪੰਜਾਬ ਨੇ ਜਿੰਨਾ ਮਾਣ ਮੈਨੂੰ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਇਸ ਦਾ ਵੱਧ ਮਾਣ-ਸਤਿਕਾਰ ਕਿਸੇ ਨੂੰ ਮਿਲਿਆ ਹੋਵੇਗਾ। ਇਸੇ ਦੌਰਾਨ ਉਨ੍ਹਾਂ ਨੇ ਗੈਂਗਸਟਰਾਂ ਬਾਰੇ ਵੀ ਗੱਲਬਾਤ ਕੀਤੀ ਹੈ ਉਨ੍ਹਾਂ ਕਿਹਾ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ ਨੇ ਅਸੀਂ ਨਹੀਂ, ਕੰਮ ਲਈ ਜੇਲ੍ਹ ਤੋਂ ਬਾਹਰ ਲੈ ਆਉਂਦੇ ਸੀ ਤੇ ਕੰਮ ਮਗਰੋਂ ਜੇਲ੍ਹਾਂ ਚ ਭੇਜ ਦਿੰਦੇ ਸੀ। ਜਿਨ੍ਹਾਂ ਦੇ ਨਾਮ ਸਾਹਮਣੇ ਆਏ ਹਨ ਇਹ ਕੌਣ ਨੇ। ਗੈਂਗਸਟਰ 3 ਮਹੀਨਿਆਂ ਚ ਤਾਂ ਅਸੀਂ ਪੈਦਾ ਨੀ ਕੀਤੇ।
ਸਿੱਧੂ ਮੂਸੇਵਾਲੇ ਬਾਰੇ ਬੋਲਦਿਆਂ ਕਿਹਾ ਕਿ ਮੈ ਇਸ ਮਾਮਲੇ ਨੂੰ ਰਾਜਨੀਤੀ ਚ ਨਹੀਂ ਲਿਆਉਣਾ ਚਾਹੁੰਦਾ, ਸਿੱਧੂ ਮੇਰਾ ਭਰਾ ਸੀ। ਉਨ੍ਹਾਂ ਕਿਹਾ ਸਿੱਧੂ ਮਹਾਨ ਕਲਾਕਾਰ ਸੀ। ਮੈਨੂੰ ਉਨ੍ਹਾਂ ਦੇ ਕਤਲ ਦਾ ਦੁੱਖ ਹੈ। ਸਾਰੇ ਦੋਸ਼ੀਆਂ ਨੂੰ ਫੜਿਆ ਜਾਵੇਗਾ। ਸੀਐਮ ਭਗਵੰਤ ਮਾਨ ਨੇ ਕਿਓਲੀਆ ਹਾ ਕਿ ਸਿੱਧੂ ਨੇ ਮਾਨਸੇ ਤੋਂ ਚੋਣ ਲੜੀ ਸੀ ਨਾ ਉਹ ਮੇਰੇ ਖਿਲਾਫ ਬੋਲਿਆ ਨਾ ਮੈ ਇੱਕ ਸ਼ਬਦ ਬੋਲਿਆ। ਉੱਥੇ ਹੀ ਬੇਅਦਬੀ ਦੇ ਮੁੱਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ ਹੋਵੇਗੀ, ਜਿਸ ਦਾ ਨਾਂ ਆਵੇਗਾ, ਉਹ ਅੰਦਰ ਜਾਵੇਗਾ।