ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਪਹੁੰਚੇ ਹਨ। ਬੁੱਧਵਾਰ ਨੂੰ ਕੇਜਰੀਵਾਲ ਜਲੰਧਰ ‘ਚ ਤਿਰੰਗਾ ਯਾਤਰਾ ਕੱਢਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਪੰਜਾਬ ਨੇ ਬਹੁਤ ਅਜ਼ਾਦੀ ਘੁਲਾਟੀਆਂ ਨੂੰ ਜਨਮ ਦਿੱਤਾ ਹੈ, ਉਨ੍ਹਾਂ ਦੀ ਯਾਦ ਵਿੱਚ ਕੱਢੀ ਜਾਵੇਗੀ ਤਿਰੰਗਾ ਯਾਤਰਾ। ਪੰਜਾਬ ਨੇ ਪੁਰਾਣਾ ਦੌਰ ਦੇਖ ਲਿਆ ਹੈ, ਉਹ ਨਹੀਂ ਚਾਹੁੰਦੇ ਕਿ ਅਜਿਹਾ ਦੌਰ ਮੁੜ ਆਵੇ। ਇਹ ਤਿਰੰਗਾ ਯਾਤਰਾ ਪੰਜਾਬ ਦੇ ਅਮਨ, ਸ਼ਾਂਤੀ ਅਤੇ ਭਵਿੱਖ ਲਈ ਕੱਢੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ‘ਤੇ ਹਨ। ‘ਆਪ’ ਮੁਖੀ ਦੇ ਪੰਜਾਬ ਦੇ ਲਗਾਤਾਰ ਦੌਰਿਆਂ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਕੇਜਰੀਵਾਲ ਨੇ ਕਰਤਾਰਪੁਰ ਵਿੱਚ ਪਹੁੰਚੇ ਸਨ। ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ਦੀ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ।