ਮੁੱਖ ਮੰਤਰੀ ਚਿਹਰੇ ਦੇ ਸਸਪੈਂਸ ਵਿਚਕਾਰ ਕੱਲ੍ਹ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਆ ਰਹੇ ਹਨ। ਇਸ ਸਬੰਧੀ ਰਾਘਵ ਚੱਢਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰ ਲਿਖਿਆ ਕਿ, “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਜਲੰਧਰ ਦੇਵੀ ਤਾਲਾਬ ਮੰਦਰ ਆ ਰਹੇ ਹਨ।” ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਮੁੜ ਸਿਆਸਤ ਤੋਂ ਦੂਰੀ ਬਣਾ ਕਿ ਬੈਠੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਕੱਲ੍ਹ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਜਾ ਨਹੀਂ।
दिल्ली के मुख्यमंत्री अरविंद केजरीवाल जी कल माता रानी का आशीर्वाद लेने देवी तालाब मंदिर, जालंधर आ रहे हैं
— Raghav Chadha (@raghav_chadha) October 11, 2021
ਪਿਛਲੇ ਦਿਨੀ ਲਖੀਮਪੁਰ ਘਟਨਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਯੂਪੀ ਪਹੁੰਚਿਆ ਸੀ ਪਰ ਉਸ ਵਿੱਚ ਭਗਵੰਤ ਮਾਨ ਨੂੰ ਛੱਡ ਕੇ ਸਾਰੇ ਵੱਡੇ ਆਪ ਆਗੂ ਮੌਜੂਦ ਸਨ, ਜਿਸ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਅਜੇ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।