[gtranslate]

“ਇਹ ਮੁੰਬਈ ਹੈ, ਇੱਥੇ ਕਿਸੇ ਦੀ ਦਾਦਾਗਿਰੀ ਨਹੀਂ ਚੱਲਣ ਦਿਆਂਗੇ”, ਸਲਮਾਨ ਖਾਨ ਨੂੰ ਮਿਲਣ ਅਦਾਕਾਰ ਦੇ ਘਰ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ

cm eknath shinde meets salman khan

ਗਲੈਕਸੀ ਅਪਾਰਟਮੈਂਟ ‘ਤੇ ਗੋਲੀਬਾਰੀ ਤੋਂ ਬਾਅਦ ਤੀਜੇ ਦਿਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਉਨ੍ਹਾਂ ਦੇ ਘਰ ਪਹੁੰਚ ਮੁਲਾਕਾਤ ਕੀਤੀ ਹੈ। ਇਸ ਦੌਰਾਨ ਸਲਮਾਨ ਅਤੇ ਉਨ੍ਹਾਂ ਦੇ ਪਿਤਾ ਅਤੇ ਮਸ਼ਹੂਰ ਲੇਖਕ ਸਲੀਮ ਖਾਨ ਨੇ ਸੀਐਮ ਸ਼ਿੰਦੇ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸਲਮਾਨ ਖਾਨ ਖੁਦ ਆਪਣੀ ਬਿਲਡਿੰਗ ‘ਚੋਂ ਉਤਰੇ ਅਤੇ ਸੀਐੱਮ ਸ਼ਿੰਦੇ ਦਾ ਸਵਾਗਤ ਕੀਤਾ। ਇਸ ਦੌਰਾਨ ਸੀਐਮ ਸ਼ਿੰਦੇ ਨੇ ਕਿਹਾ ਕਿ ਇਹ ਮੁੰਬਈ ਹੈ, ਅਸੀਂ ਇੱਥੇ ਕਿਸੇ ਦੀ ਦਾਦਾਗਿਰੀ ਨਹੀਂ ਚੱਲਣ ਦਿਆਂਗੇ।

ਸਲਮਾਨ ਖਾਨ ਅਤੇ ਸੀਐਮ ਸ਼ਿੰਦੇ ਦੀ ਮੁਲਾਕਾਤ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੀਐਮ ਸ਼ਿੰਦੇ ਕੁਝ ਦੇਰ ਸਲਮਾਨ ਦੇ ਘਰ ਰਹੇ ਅਤੇ ਸਲਮਾਨ ਨਾਲ ਗੱਲਬਾਤ ਕੀਤੀ। ਬਾਹਰ ਆ ਕੇ ਮੁੱਖ ਮੰਤਰੀ ਨੇ ਕਿਹਾ, “ਇਹ ਮਹਾਰਾਸ਼ਟਰ ਹੈ, ਇਹ ਮੁੰਬਈ ਹੈ। ਇੱਥੇ ਕੋਈ ਗੈਂਗ ਨਹੀਂ ਹੈ। ਇੱਥੇ ਸਾਰਾ ਅੰਡਰਵਰਲਡ ਖਤਮ ਹੋ ਗਿਆ ਹੈ। ਪੁਲਿਸ ਅਜਿਹੀ ਕਾਰਵਾਈ ਕਰੇਗੀ ਕਿ ਕੋਈ ਦੁਬਾਰਾ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਹ ਹੈ ਮੁੰਬਈ ਪੁਲਿਸ, ਇਹ ਹੈ ਮਹਾਰਾਸ਼ਟਰ। ਅਸੀਂ ਇੱਥੇ ਕਿਸੇ ਦੀ ਦਾਦਾਗਿਰੀ ਨਹੀਂ ਚੱਲਣ ਦਿਆਂਗੇ।”

Leave a Reply

Your email address will not be published. Required fields are marked *