[gtranslate]

CM ਚੰਨੀ ਨੇ ਜਾਰੀ ਕੀਤਾ 70 ਦਿਨਾਂ ਦਾ ਰਿਪੋਰਟ ਕਾਰਡ, ਕਿਹਾ – ‘ਐਲਾਨਜੀਤ ਨਹੀਂ ਵਿਸ਼ਵਾਸਜੀਤ ਹਾਂ’

cm channy issues 70 day report card

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ। ਉਨ੍ਹਾਂ ਆਪਣੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਉਹ ਜੋ ਵੀ ਵਾਅਦੇ ਕਰਦੀ ਹੈ ਪੂਰੇ ਕਰਦੀ ਹੈ। ਸਾਡੀ ਸਰਕਾਰ ਗੁਰੂਆਂ ਵੱਲੋਂ ਦਿੱਤੇ ਮਾਡਲ ਦੇ ਮੁਤਾਬਿਕ ਹੀ ਚੱਲਦੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਐਲਾਨਜੀਤ ਕਹਿ ਰਹੇ ਹਨ ਪਰ ਉਹ ਵਿਸ਼ਵਾਸਜੀਤ ਹਨ। ਇਹ ਚੰਨੀ ਨਹੀਂ ਚੰਗੀ ਸਰਕਾਰ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੈਨੂੰ 1000 ਬਿੱਲ ਦਿਖਾਉਣ ਲਈ ਕਿਹਾ ਸੀ। ਪੰਜਾਬ ਵਿੱਚ 20 ਲੱਖ ਲੋਕਾਂ ਦੇ ਬਿੱਲ ਜ਼ੀਰੋ ਆਏ ਹਨ। ਜੇ ਮੈਂ ਚਾਹੁੰਦਾ ਤਾਂ ਮੈਂ ਵੀ ਲੈ ਕੇ ਆ ਜਾਂਦਾ। ਮੈਂ ਕੁੱਝ ਲੈ ਕੇ ਆਇਆ ਹਾਂ। ਜੇ ਕੋਈ ਆ ਕੇ ਵੇਖਣਾ ਚਾਹੇ ਤਾਂ ਦੇਖ ਸਕਦਾ ਹੈ। ਸੀਐਮ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਬਾਰੇ ਨਹੀਂ ਪਤਾ, ਉਹ ਮੈਨੂੰ ਫਰਜ਼ੀ ਕਹਿੰਦੇ ਹਨ। ਪਰ ਜੋ ਮੈਂ ਕਹਿੰਦਾ ਹਾਂ ਉਹ ਕਾਨੂੰਨ ਬਣ ਜਾਂਦਾ ਹੈ। ਮੁੱਖ ਮੰਤਰੀ ਚੰਨੀ ਨੇ ਅਪਣੇ ਹੁਣ ਤੱਕ ਕੀਤੇ ਗਏ ਸਾਰੇ ਫ਼ੈਸਲੇ ਅਤੇ ਉਨ੍ਹਾਂ ਦੇ ਲਾਗੂ ਹੋਣ ਸਬੰਧੀ ਨੋਟੀਫਿਕੇਸ਼ਨਾਂ ਵੀ ਦਿਖਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਇਸ ਗੱਲ ਦੀ ਤਕਲੀਫ਼ ਹੋ ਰਹੀ ਹੈ ਕਿ ਸਾਰੇ ਫ਼ੈਸਲੇ ਲਾਗੂ ਹੋ ਰਹੇ ਹਨ ਤੇ ਜਦੋਂ ਇਹ ਸਾਰੇ ਕੰਮ ਪੂਰੇ ਹੋ ਗਏ ਤਾਂ ਵਿਰੋਧੀਆਂ ਨੂੰ ਵੀ ਯਕੀਨ ਹੋ ਜਾਵੇਗਾ ਕਿ ਉਹ ਐਲਾਨਜੀਤ ਸਿੰਘ ਚੰਨੀ ਨਹੀਂ, ਸਗੋਂ ਵਿਸ਼ਵਾਸਜੀਤ ਸਿੰਘ ਚੰਨੀ ਹਨ।

ਉਨ੍ਹਾਂ ਨਵਜੋਤ ਸਿੱਧੂ ਬਾਰੇ ਬੋਲਦਿਆਂ ਨੂੰ ਕਿਹਾ ਕਿ ਉਹ ਮੇਰਾ ਵੱਡਾ ਭਰਾ ਹੈ। ਉਹ ਸਾਡੀ ਪਾਰਟੀ ਦਾ ਮੁਖੀ ਹੈ। ਅਸੀਂ ਦੋਵੇਂ ਪਾਰਟੀ ਦੇ ਅਧੀਨ ਕੰਮ ਕਰਦੇ ਹਾਂ। ਪਾਰਟੀ ਜੋ ਵੀ ਕਹੇਗੀ, ਉਹ ਕਰਨਗੇ। ਕੰਮ ਨਾ ਹੋਣ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਂ ਸਭ ਕੁੱਝ ਦਿਖਾ ਦਿੱਤਾ ਹੈ। ਇਸ ਨਾਲ ਨਵਜੋਤ ਸਿੱਧੂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਸਰਕਾਰ ਕੀ ਕਰ ਰਹੀ ਹੈ।

Leave a Reply

Your email address will not be published. Required fields are marked *