ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਵਾਰ ਫਿਰ ਆਪਣੇ ਵੱਖਰੇ ਅੰਦਾਜ਼ ‘ਚ ਨਜਰ ਆਏ ਨੇ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਹ ਬੱਕਰੀ ਦੀ ਧਾਰ ਕੱਢਦੇ ਨਜ਼ਰ ਆ ਰਹੇ ਨੇ। ਵੀਡੀਓ ਵਿੱਚ ਉਹ ਆਖ ਰਹੇ ਹਨ ਕਿ-ਮੈਂ ਬਹੁਤ ਧਾਰਾਂ ਚੋਈਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ। ਇਸ ਵੀਡੀਓ ਵਿਚ ਉਨ੍ਹਾਂ ਨੇ ਕੈਪਸ਼ਨ ਵਿਚ ਪਿੰਡ ਦਾ ਨਾਮ ਪਿੰਡ ਬੱਲੋ, ਭਦੌੜ ਦੱਸਿਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਵਿੱਚ 20 ਫਰਵਰੀ ਨੂੰ ਵੋਟਾਂ ਪਈਆਂ ਸੀ ਜਿਨ੍ਹਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।