ਆਪਣੇ ਵੱਖਰੇ ਅੰਦਾਜ ਕਾਰਨ ਲਗਾਤਾਰ ਸੁਰਖੀਆਂ ‘ਚ ਰਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਆਪਣੇ ਪਰਿਵਾਰ ਸਮੇਤ ਮੋਰਿੰਡਾ ਵਿਖੇ ਆਪਣੀ ਨਿਜੀ ਰਿਹਾਇਸ਼ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪਿੰਡਾਂ ਵਿਚੋਂ ਹੁੰਦੇ ਹੋਏ 22ਕਿਲੋਮੀਟਰ ਪੈਦਲ ਯਾਤਰਾ ਕਰਕੇ ਸ਼ਹੀਦੀ ਜੋੜ ਮੇਲ ਦੇ ਮੌਕੇ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਏ। ਇਸ ਪੈਦਲ ਯਾਤਰਾ ਦੌਰਾਨ ਮੁੱਖ ਮੰਤਰੀ ਚੰਨੀ ਜਦੋਂ ਆਪਣੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿਚੋਂ ਲੰਘ ਰਹੇ ਸਨ ਤਾਂ ਵੱਡੀ ਗਿਣਤੀ ਵਿੱਚ ਸੰਗਤ ਨਾਲ ਜੁੜਦੀ ਗਈ। ਇਸ ਮੌਕੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਮੁੱਖ ਮੰਤਰੀ ਥਾਂ ਥਾਂ ‘ਤੇ ਰੁਕ-ਰੁਕ ਕੇ ਮਿਲੇ।
Carried out a foot march, covering 22kms distance, from my Morinda residence to Sri Chamkaur Sahib with family & paid obeisance at Gurudwara Sri Qatalgarh Sahib. Deeply thankful to people for coming out of their houses and showering love on me. pic.twitter.com/NBaXWY9wtW
— Charanjit S Channi (@CHARANJITCHANNI) December 20, 2021
ਯਤਰਾ ਬਾਰੇ ਮੁੱਖ ਮੰਤਰੀ ਨੇ ਇੱਕ ਇੱਕ ਟਵੀਟ ਕਰ ਕਿਹਾ ਕਿ, “ਮੇਰੀ ਮੋਰਿੰਡਾ ਰਿਹਾਇਸ਼ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪਰਿਵਾਰ ਸਮੇਤ 22 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਪੈਦਲ ਮਾਰਚ ਕੱਢਿਆ ਅਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਮੇਰੇ ‘ਤੇ ਪਿਆਰ ਦੀ ਵਰਖਾ ਕਰਨ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ।”