ਟੋਕੀਓ ਓਲਿੰਪਿਕ ਕੇ 11 ਵੇਂ ਦਿਨ ਡਿਸਕਸ ਥਰੋ ਵਿੱਚ ਭਾਰਤ ਦੀ ਕਮਲਪ੍ਰੀਤ ਕੌਰ ਮੈਡਲ ਨਹੀਂ ਜਿੱਤ ਸਕੀ ‘ਤੇ ਫਾਈਨਲ ਵਿੱਚ 6 ਰਾਊਂਡ ਤੋਂ ਬਾਅਦ ਉਸ ਦਾ ਬੈਸਟ ਸਕੋਰ 63.70 ਦਾ ਰਿਹਾ ਅਤੇ ਉਹ 6ਵੇਂ ਸਥਾਨ ‘ਤੇ ਰਹੀ ਹੈ। ਕਮਲਪ੍ਰੀਤ ਨੇ 5 ‘ਚੋਂ 2 ਰਾਊਂਡਾਂ ਵਿੱਚ ਫਾਉਲ ਥ੍ਰੋ ਕੀਤੇ ਸੀ। ਪਹਿਲੇ ਰਾਊਂਡ ਵਿੱਚ ਉਸ ਨੇ 61.62 ਮੀਟਰ ਅਤੇ ਤੀਜੇ ਰਾਊਂਡ ਵਿੱਚ 63.70 ਮੀਟਰ ਤੱਕ ਥ੍ਰੋ ਸੁੱਟਿਆ ਸੀ। ਪੰਜਵੇਂ ਰਾਊਂਡ ਵਿੱਚ ਕਮਲਪ੍ਰੀਤ ਨੇ 61.37 ਵਰਗ ਦੂਰ ਥ੍ਰੋ ਸੁੱਟਿਆ।
Super effort Kamalpreet Kaur! Even though you have not won a medal, we are sure you will come out stronger and more resilient from your experience in the Olympics. Wish you all the best for a very successful future. You are our champion athlete…keep it up! 🇮🇳
— Capt.Amarinder Singh (@capt_amarinder) August 2, 2021
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕਮਲਪ੍ਰੀਤ ਕੌਰ ਦੀ ਬਹੁਤ ਵਧੀਆ ਕੋਸ਼ਿਸ਼! ਭਾਵੇਂ ਤੁਸੀਂ ਕੋਈ ਤਗਮਾ ਨਹੀਂ ਜਿੱਤਿਆ, ਸਾਨੂੰ ਯਕੀਨ ਹੈ ਕਿ ਤੁਸੀਂ ਓਲੰਪਿਕਸ ਵਿੱਚ ਆਪਣੇ ਤਜ਼ਰਬੇ ਤੋਂ ਵਧੇਰੇ ਮਜ਼ਬੂਤ ਅਤੇ ਵਧੇਰੇ ਲਚਕੀਲੇ ਹੋਵੋਗੇ। ਤੁਹਾਡੇ ਸਾਰਿਆਂ ਨੂੰ ਬਹੁਤ ਸਫਲ ਭਵਿੱਖ ਲਈ ਸ਼ੁਭਕਾਮਨਾਵਾਂ। ਤੁਸੀਂ ਸਾਡੇ ਚੈਂਪੀਅਨ ਐਥਲੀਟ ਹੋ। keep it up!
Go for it #KamalpreetKaur… India is proud of you. 🇮🇳 pic.twitter.com/hRZApwcz6m
— Capt.Amarinder Singh (@capt_amarinder) August 2, 2021
ਕਮਲਪ੍ਰੀਤ ਕੌਰ ਦਾ ਇਹ ਪਹਿਲਾਂ ਓਲੰਪਿਕ ਸੀ ਪਰ ਆਪਣੇ ਪਹਿਲੇ ਹੀ ਓਲੰਪਿਕ ਵਿੱਚ ਉਸ ਨੇ ਸਭ ਤੋਂ ਸਫਲ ਭਾਰਤੀ ਡਿਸਕਸ ਥ੍ਰੋਅਰ ਬਣ ਕੇ ਸਾਬਿਤ ਕਰ ਦਿੱਤਾ ਕਿ ਉਸ ਵਿੱਚ ਮੈਡਲ ਜਿੱਤਣ ਦੀ ਕਾਬਲੀਅਤ ਹੈ। ਇੰਨਾ ਮੁਕਾਬਲਿਆਂ ਵਿੱਚ ਅਮਰੀਕਾ ਦੀ ਆਲਮੈਨ ਵੈਲੇਰੀ 68.98 ਦੇ ਥ੍ਰੋ ਨਾਲ ਗੋਲਡ ਮੈਡਲ ਜਿੱਤਣ ‘ਚ ਸਫਲ ਰਹੀ ਹੈ।