ਨਿਊਜ਼ੀਲੈਂਡ ‘ਚ ਕਈ ਸਕੂਲ ਬੱਸ ਸੇਵਾਵਾਂ ‘ਤੇ ਬੱਦਲ ਛਾਏ ਹੋਏ ਹਨ, ਕੁਝ ਇਲਾਕਿਆਂ ਪੂਰੀ ਤਰ੍ਹਾਂ ਸੇਵਾਵਾਂ ਦਾ ਲਾਭ ਨਹੀਂ ਮਿਲੇਗਾ। ਇਹਨਾਂ ਵਿੱਚੋਂ ਇੱਕ ਹੈ ਪੋਕੇਨੋ, ਆਕਲੈਂਡ ਦੇ ਦੱਖਣ ਵਿੱਚ, ਜਿਸ ਦੇ ਵਿਦਿਆਰਥੀ 10 ਕਿਲੋਮੀਟਰ ਦੂਰ ਟੂਆਕਾਉ ਕਾਲਜ ਜਾਣ ਲਈ ਹਰ ਰੋਜ਼ ਸਕੂਲ ਬੱਸ ‘ਤੇ ਨਿਰਭਰ ਕਰਦੇ ਹਨ। ਸੈਟੇਲਾਈਟ ਟਾਊਨ ਪੋਕੇਨੋ ਵਿੱਚ ਰਹਿਣ ਵਾਲੇ ਐਮ-ਜੇ ਹੋਲਰੋਇਡ ਮੁਤਾਬਿਕ ਉਸ ਦੇ ਲਗਭਗ 300 ਸਾਥੀਆਂ ਲਈ, ਸਕੂਲ ਜਾਣਾ ਬਹੁਤ ਮੁਸ਼ਕਿਲ ਹੋਣ ਵਾਲਾ ਹੈ। ਬੱਚਿਆਂ ਦੇ ਨਾਰਾਜ਼ ਮਾਪਿਆਂ ਨੇ ਦੱਸਿਆ ਹੈ ਕਿ ਸਿੱਖਿਆ ਮੰਤਰਾਲਾ ਅਪ੍ਰੈਲ ਤੋਂ ਸੇਵਾ ਲਈ ਫੰਡ ਇਕੱਠਾ ਕਰਨ ਦੇ ਆਪਣੇ ਨਿਯਮਾਂ ਨੂੰ ਤੋੜ ਰਿਹਾ ਹੈ। ਰਿਪੋਰਟਾਂ ਅਨੁਸਾਰ ਮਨਿਸਟਰੀ ਆਫ ਐਜੁਕੇਸ਼ਨ ਵਲੋਂ ਬੱਸ ਫੰਡਿੰਗ ਲਈ ਆਉਂਦੀ ਅਪ੍ਰੈਲ ਤੋਂ $150,000 ਦੀ ਕਟੌਤੀ ਦਾ ਫੈਸਲਾ ਲਿਆ ਹੈ।
