ਜੰਮੂ-ਕਸ਼ਮੀਰ ‘ਚ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਬੱਦਲ ਫੱਟਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 15 ਮੌਤਾਂ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ 35 ਤੋਂ ਵੱਧ ਲੋਕ ਲਾਪਤਾ ਵੀ ਹੋ ਗਏ ਹਨ। ਭਾਰਤੀ ਸੈਨਾ ਦੀ ਅਗਵਾਈ ਵਿੱਚ ਐਨਡੀਆਰਐਫ, ਐਸਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਬੱਦਲ ਫੱਟਣ ਤੋਂ ਬਾਅਦ ਤੰਬੂਆਂ ‘ਚ ਪਾਣੀ ਭਰ ਗਿਆ, ਜਿਸ ਤੋਂ ਬਾਅਦ ਸ਼ਰਧਾਲੂਆਂ ‘ਚ ਹਾਹਾਕਾਰ ਮੱਚ ਗਈ।
ਕਈ ਲੋਕ ਇਸ ਦੀ ਲਪੇਟ ਵਿਚ ਆ ਗਏ ਸਨ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਇਹ ਦੇਖਣ ਲਈ ਮੌਜੂਦ ਹਨ ਕਿ ਕੀ ਕੁਝ ਲੋਕ ਵਹਿ ਗਏ ਹਨ। ਜਾਣਕਾਰੀ ਮੁਤਾਬਿਕ ਬਾਲਟਾਲ ਦੇ ਰਸਤੇ ‘ਤੇ ITBP ਅਤੇ NDRF ਦੀਆਂ ਟੀਮਾਂ ਵੀ ਇੱਥੇ ਤਾਇਨਾਤ ਸਨ। ਉੱਥੇ ਮੌਜੂਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰਨਾਥ ਸ਼ਰਾਈਨ ਬੋਰਡ, ਜੰਮੂ-ਕਸ਼ਮੀਰ ਪੁਲਿਸ ਅਤੇ NDRF ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਗਏ ਹੋਏ ਹਨ, ਉਹ ਇੰਨ੍ਹਾਂ ਨੰਬਰਾਂ ਤੋਂ ਜਾਣਕਾਰੀ ਲੈ ਸਕਦੇ ਹਨ।