ਸ਼ਨੀਵਾਰ ਨੂੰ ਸਵੇਰੇ ਆਕਲੈਂਡ ਏਅਰਪੋਰਟ ਨੇੜੇ ਨੌਜਵਾਨਾਂ ਨੇ ਇੱਕ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਕੱਪੜੇ ਚੋਰੀ ਕੀਤੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਸ਼ਨੀਵਾਰ ਤੜਕੇ ਕਰੀਬ 3.20 ਵਜੇ ਨੌਜਵਾਨਾਂ ਦੇ ਇੱਕ ਸਮੂਹ ਨੇ ਸਟੋਰ ਦੇ ਮੂਹਰਲੇ ਦਰਵਾਜ਼ੇ ਅੱਗੋਂ ਇੱਕ ਕਾਰ ਕੱਢੀ ਸੀ। ਇਸ ਦੌਰਾਨ ਭੱਜਣ ਤੋਂ ਪਹਿਲਾਂ ਨੌਜਵਾਨਾਂ ਨੇ ਕੱਪੜੇ ਉਤਾਰ ਲਏ। ਇਸ ਕਾਰ ਨੂੰ ਫਿਰ ਇੱਕ ਪੁਲਿਸ ਅਧਿਕਾਰੀ ਦੁਆਰਾ ਦੱਖਣ-ਪੱਛਮੀ ਮੋਟਰਵੇਅ ‘ਤੇ ਤੇਜ਼ ਰਫ਼ਤਾਰ ਨਾਲ ਜਾਂਦੇ ਦੇਖਿਆ ਗਿਆ। ਅਧਿਕਾਰੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਕਾਰ ਨਹੀਂ ਰੁਕੀ। ਇਸ ਦਾ ਪਿੱਛਾ ਨਹੀਂ ਕੀਤਾ ਗਿਆ। ਇਸ ਮਗਰੋਂ ਕਾਰ ਬਾਡਰ ਡਰਾਈਵ, ਮਾਂਗੇਰੇ ‘ਤੇ ਇੱਕ ਸਕੂਲ ਦੀ ਵਾੜ ਨਾਲ ਟਕਰਾਈ ਹੋਈ ਮਿਲੀ। ਕਥਿਤ ਅਪਰਾਧੀਆਂ ਵਿੱਚੋਂ ਇੱਕ ਦੀ ਲੱਤ ਟੁੱਟੀ ਹੋਈ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਹਾਲਾਂਕਿ ਕਾਰ ਵਿੱਚ ਸਵਾਰ ਹੋਰ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਦੱਸਿਆ ਕਿ ਸਟੋਰ ਤੋਂ ਚੋਰੀ ਹੋਏ ਕੱਪੜੇ ਹਾਦਸਾਗ੍ਰਸਤ ਕਾਰ ਵਿੱਚੋਂ ਮਿਲੇ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਚੋਰੀ ਵਿੱਚ ਸ਼ਾਮਿਲ ਚਾਰ ਹੋਰ ਨੌਜਵਾਨਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।” ਜ਼ਿਕਰਯੋਗ ਹੈ ਕਿ ਦੇਸ਼ ‘ਚ ਲਗਾਤਾਰ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ;’ਚ ਕਈ ਬੱਚੇ ਵੀ ਸ਼ਾਮਿਲ ਹਨ। ਜਿਸ ਨੇ ਪੁਲਿਸ ਅਤੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ।