ਫ਼ਿਲੀਸਤੀਨ ਅਤੇ ਇਜ਼ਰਾਈਲ ਫਿਰ ਇੱਕ ਵਾਰ ਆਹਮੋ ਸਾਹਮਣੇ ਆ ਗਏ ਹਨ। ਦੋਵਾਂ ਪਾਸਿਆਂ ਤੋਂ ਗਾਜ਼ਾ ਪੱਟੀ ‘ਤੇ ਰਾਕੇਟ ਦਾਗੇ ਜਾ ਰਹੇ ਹਨ। ਸੋਮਵਾਰ ਰਾਤ ਨੂੰ ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਫ਼ਿਲੀਸਤੀਨ ਸੰਗਠਨ ਹਮਾਸ ‘ਤੇ ਕਈ ਰਾਕੇਟ ਦਾਗੇ ਹਨ। ਗਾਜ਼ਾ ਪੱਟੀ ‘ਤੇ ਹੋਏ ਧਮਾਕਿਆਂ ਨੇ ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਾਲੇ ਯੁੱਧ ਛੇੜ ਦਿੱਤਾ ਹੈ। ਗਾਜ਼ਾ ਪੱਟੀ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਮੈਦਾਨ ਬਣ ਗਈ ਹੈ। ਇਜ਼ਰਾਈਲ ਦੀ ਇਹ ਕਾਰਵਾਈ ਅਸਲ ਵਿੱਚ ਐਤਵਾਰ ਦੇ ਹਮਲੇ ਦਾ ਜਵਾਬ ਸੀ, ਜਿਸ ਵਿੱਚ ਹਮਾਸ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਇਜ਼ਰਾਈਲ ਨੂੰ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕਰ ਨਿਸ਼ਾਨਾ ਬਣਾਇਆ ਸੀ।
ਇਜ਼ਰਾਈਲੀ ਜੇਲ੍ਹ ਤੋਂ ਭੱਜਣ ਵਾਲੇ ਫ਼ਿਲੀਸਤੀਨ ਕੈਦੀ ਦੋਵਾਂ ਪਾਸਿਆਂ ਦੀ ਲੜਾਈ ਦੇ ਪਿੱਛੇ ਦਾ ਕਾਰਨ ਹਨ। ਪਿਛਲੇ ਹਫ਼ਤੇ, ਛੇ ਫਲਸਤੀਨੀ ਕੈਦੀ ਇੱਕ ਇਜ਼ਰਾਇਲੀ ਜੇਲ੍ਹ ਵਿੱਚੋਂ ਇੱਕ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਕੈਦੀਆਂ ਦੇ ਭੱਜਣ ਦਾ ਜਸ਼ਨ ਮਨਾਉਂਦਿਆਂ ਗਾਜ਼ਾ ਤੋਂ ਇਜ਼ਰਾਈਲ ਉੱਤੇ ਅੱਗ ਦੇ ਗੁਬਾਰੇ ਸੁੱਟੇ ਗਏ। ਹਾਲਾਂਕਿ ਇਨ੍ਹਾਂ ਵਿੱਚੋਂ 4 ਕੈਦੀ ਦੁਬਾਰਾ ਫੜੇ ਗਏ, ਪਰ 2 ਦੀ ਭਾਲ ਅਜੇ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਹਮਾਸ ਨੇ ਇਸ ਦਾ ਬਦਲਾ ਲੈਣ ਲਈ ਇਜ਼ਰਾਈਲ ‘ਤੇ ਤਿੰਨ ਰਾਕੇਟ ਦਾਗੇ, ਅਤੇ ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਕਈ ਰਾਕੇਟ ਦਾਗੇ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ ਹਮਾਸ ਦੇ ਸਿਖਲਾਈ ਕੇਂਦਰ ਅਤੇ ਹਥਿਆਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।