ਕਲੇਰੈਂਸ ਨਦੀ ‘ਤੇ ਸ਼ਨੀਵਾਰ ਨੂੰ ਪਾਣੀ ਨਾਲ ਜੁੜੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਵੇਰਵੇ ਜਾਰੀ ਕੀਤੇ ਗਏ ਹਨ, ਪਰ ਮੰਨਿਆ ਜਾਂ ਰਿਹਾ ਹੈ ਕਿ ਵਿਅਕਤੀ ਨਦੀ ‘ਤੇ ਰਾਫਟਿੰਗ ਕਰ ਰਿਹਾ ਸੀ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕਲੇਰੈਂਸ ਨਦੀ ਜੋ ਕੈਕੋਉਰਾ ਰੇਂਜਾਂ ਵਿੱਚੋਂ ਵਗਦੀ ਹੈ, ਕੈਨੋਇਸਟਾਂ ਅਤੇ ਰੇਫਟਰਾਂ ਲਈ ਇੱਕ ਪ੍ਰਸਿੱਧ ਸਥਾਨ ਹੈ। ਇਹ ਲਗਭਗ 209 ਕਿਲੋਮੀਟਰ ਲੰਬੀ ਹੈ ਅਤੇ ਇਹ ਕੈਂਟਰਬਰੀ ਦੀ ਸਭ ਤੋਂ ਲੰਬੀ ਅਤੇ ਨਿਊਜ਼ੀਲੈਂਡ ਦੀ ਅੱਠਵੀਂ ਸਭ ਤੋਂ ਲੰਬੀ ਨਦੀ ਹੈ। ਵਰਕ ਸੇਫ ਅਤੇ ਕੋਰੋਨਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਮੌਤ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕਾਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
