ਨਿਊਜ਼ੀਲੈਂਡ ‘ਚ ਕੋਰੋਨਾ ਵੈਕਸੀਨ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇੱਕ ਵਿਅਕਤੀ ਨੇ ਇੱਕ ਦਿਨ ਵਿੱਚ ਕੋਵਿਡ -19 ਵੈਕਸੀਨ ਦੀਆਂ 10 ਖੁਰਾਕਾਂ ਲਾਈਆਂ ਹਨ। ਸਿਹਤ ਮੰਤਰਾਲਾ ਵੀ ਦਾਅਵਿਆਂ ਦੀ ਜਾਂਚ ਕਰ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ 10 ਕੋਵਿਡ -19 ਟੀਕੇ ਦੀਆਂ ਖੁਰਾਕਾਂ ਮਿਲੀਆਂ ਹਨ। ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਉਹ ਵਿਅਕਤੀ ਦੂਜੇ ਲੋਕਾਂ ਦੀ ਤਰਫੋਂ ਟੀਕਾਕਰਨ ਕਰਵਾ ਰਿਹਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਕਈ ਟੀਕਾਕਰਨ ਕੇਂਦਰਾਂ ਦਾ ਦੌਰਾ ਕਰ ਚੁੱਕਾ ਹੈ ਅਤੇ jabs ਲਈ ਉਸਨੂੰ ਪੈਸੇ ਦਿੱਤੇ ਗਏ ਸੀ।
ਕੋਵਿਡ -19 ਵੈਕਸੀਨ ਅਤੇ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਦੇ ਗਰੁੱਪ ਮੈਨੇਜਰ ਓਪਰੇਸ਼ਨਜ਼ ਐਸਟ੍ਰਿਡ ਕੋਰਨੀਫ ਨੇ ਕਿਹਾ ਕਿ ਮੰਤਰਾਲਾ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ, ਅਤੇ ਉਚਿਤ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿਫ਼ਾਰਿਸ਼ ਤੋਂ ਵੱਧ ਖੁਰਾਕਾਂ ਲਈਆਂ ਹਨ ਉਨ੍ਹਾਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਕਲੀਨਿਕਲ ਸਲਾਹ ਲੈਣੀ ਚਾਹੀਦੀ ਹੈ। “ਇੱਕ ਗਲਤ ਟੀਕਾਕਰਣ ਸਥਿਤੀ ਹੋਣ ਨਾਲ ਨਾ ਸਿਰਫ ਤੁਹਾਨੂੰ ਖਤਰਾ ਪੈਦਾ ਹੁੰਦਾ ਹੈ, ਇਹ ਤੁਹਾਡੇ ਦੋਸਤਾਂ, ਵਹਾਨਾਉ ਅਤੇ ਭਾਈਚਾਰੇ ਨੂੰ ਖਤਰੇ ਵਿੱਚ ਪਾਉਂਦਾ ਹੈ, ਅਤੇ ਸਿਹਤ ਸੰਭਾਲ ਟੀਮਾਂ ਜੋ ਭਵਿੱਖ ਵਿੱਚ ਹੁਣ ਤੁਹਾਡਾ ਇਲਾਜ ਕਰਦੀਆਂ ਹਨ। ਹਾਲਾਂਕਿ ਮੰਤਰਾਲੇ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਇਹ ਘਟਨਾ ਕਦੋਂ ਅਤੇ ਕਿੱਥੇ ਵਾਪਰੀ ਹੈ।