[gtranslate]

ਹੋਟਲ ਦਾ ਬਿੱਲ ਨਾ ਭਰਨ ‘ਤੇ ਮਹਿਮਾਨਾਂ ਦੀਆਂ ਲਗਜ਼ਰੀ ਗੱਡੀਆਂ ਹੋਈਆਂ ਜ਼ਬਤ, ਵੈਲੇਨਟਾਈਨ ਡੇਅ ਵਾਲੇ ਦਿਨ ਹੋਵੇਗੀ ਨਿਲਾਮੀ

citco will auction audi car

ਚੰਡੀਗੜ੍ਹ ਵਿੱਚ ਹੋਟਲ ਦੇ ਬਿੱਲ ਦੀ ਵਸੂਲੀ ਦਾ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲਗਜ਼ਰੀ ਹੋਟਲ ਵਿੱਚ 2 ਮਹਿਮਾਨ ਠਹਿਰੇ ਸਨ। ਦੋਵਾਂ ਮਹਿਮਾਨਾਂ ਨੇ 6 ਮਹੀਨੇ ਬਹੁਤ ਮਸਤੀ ਕੀਤੀ ਸੀ। ਪਰ ਜਦੋਂ 19 ਲੱਖ ਦਾ ਬਿੱਲ ਭਰਨ ਦੀ ਵਾਰੀ ਆਈ ਤਾਂ ਦੋਵੇ ਖਿਸਕ ਗਏ। ਇਸ ਨੂੰ ਦੇਖਦੇ ਹੋਏ ਹੋਟਲ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਲਗਜ਼ਰੀ ਗੱਡੀਆਂ ਔਡੀ ਅਤੇ ਕਰੂਜ਼ ਨੂੰ ਜ਼ਬਤ ਕਰ ਲਿਆ, ਜਿਨ੍ਹਾਂ ਦੀ ਕੀਮਤ 58 ਲੱਖ ਸੀ। ਇਸ ਘਟਨਾ ਨੂੰ 5 ਸਾਲ ਬੀਤ ਚੁੱਕੇ ਹਨ ਪਰ ਦੋਵੇਂ ਗੱਡੀਆਂ ਲੈਣ ਨਹੀਂ ਆਏ। ਹੁਣ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸੀਟਕੋ) ਇਨ੍ਹਾਂ ਦੋਵਾਂ ਲਗਜ਼ਰੀ ਵਾਹਨਾਂ ਦੀ ਨਿਲਾਮੀ 14 ਫਰਵਰੀ ਯਾਨੀ ਵੈਲੇਨਟਾਈਨ ਡੇਅ ‘ਤੇ ਕਰਨ ਜਾ ਰਹੀ ਹੈ।

ਸਿਟਕੋ ਚੰਡੀਗੜ੍ਹ ਦੇ ਪੌਸ਼ ਸੈਕਟਰ 17 ਵਿੱਚ ਸ਼ਿਵਾਲਿਕ ਵਿਊ ਦੇ ਨਾਂ ਨਾਲ 5 ਸਟਾਰ ਹੋਟਲ ਚਲਾ ਰਿਹਾ ਹੈ। ਇਹ ਮਾਮਲਾ ਸਾਲ 2018 ਦਾ ਹੈ ਜਦੋ ਦੋਵੇ ਗਾਹਕ ਇੱਥੇ ਆਏ ਸਨ। ਉਹ 6 ਮਹੀਨੇ ਤੱਕ ਹੋਟਲ ਵਿੱਚ ਰਹੇ ਸਨ। ਉਨ੍ਹਾਂ ਨੇ ਇੱਥੇ ਖੂਬ ਮਸਤੀ ਕੀਤੀ ਅਤੇ ਹੋਟਲ ਦੀ ਹਰ ਸਹੂਲਤ ਦਾ ਆਨੰਦ ਮਾਣਿਆ। ਜਦੋਂ ਉਨ੍ਹਾਂ ਨੇ ਚੈੱਕ ਆਊਟ ਕੀਤਾ ਤਾਂ ਹੋਟਲ ਨੇ ਉਨ੍ਹਾਂ ਨੂੰ 19 ਲੱਖ ਦਾ ਬਿੱਲ ਦੇ ਦਿੱਤਾ। ਇਸ ਬਿੱਲ ਨੂੰ ਦੇਖ ਕੇ ਦੋਵਾਂ ਦੀ ਹਾਲਤ ਪਤਲੀ ਹੋ ਗਈ। ਪਹਿਲਾਂ ਤਾਂ ਦੋਵਾਂ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਹੋਟਲ ਦੀ ਸੁਰੱਖਿਆ ਨੇ ਉਨ੍ਹਾਂ ਨੂੰ ਫੜ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ।

ਉਨ੍ਹਾਂ ਨੇ ਬਿੱਲ ਦੇ ਨਾਂ ‘ਤੇ 6-6 ਲੱਖ ਦੇ ਤਿੰਨ ਚੈੱਕ ਦਿੱਤੇ। ਜਦੋਂ ਹੋਟਲ ਵਾਲਿਆਂ ਨੇ ਇਹ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਏ ਤਾਂ ਉਹ ਬਾਊਂਸ ਹੋ ਗਏ। ਹੋਟਲ ਨੇ ਫਿਰ ਉਨ੍ਹਾਂ ਦੀ ਔਡੀ Q3 ਅਤੇ ਸ਼ੈਵਰਲੇ ਕਰੂਜ਼ ਨੂੰ ਗਿਰਵੀ ਰੱਖ ਲਿਆ। ਇਸ ਘਟਨਾ ਨੂੰ ਪੰਜ ਸਾਲ ਬੀਤ ਚੁੱਕੇ ਹਨ ਪਰ ਉਹ ਦੋਵੇ ਵਿਅਕਤੀ ਗੱਡੀਆਂ ਲੈਣ ਲਈ ਵਾਪਸ ਨਹੀਂ ਆਏ। ਇਸ ਤੋਂ ਬਾਅਦ ਹੋਟਲ ਨੇ ਇਨ੍ਹਾਂ ਨੂੰ ਵੇਚਣ ਦੀ ਯੋਜਨਾ ਬਣਾਈ ਹੈ।

Likes:
0 0
Views:
947
Article Categories:
India News

Leave a Reply

Your email address will not be published. Required fields are marked *