ਦੇਸ਼ ਭਰ ਦੇ ਹਵਾਈ ਅੱਡੇ ਕ੍ਰਿਸਮਸ ਦੀ ਮਿਆਦ ਦੇ ਦੌਰਾਨ ਸਭ ਤੋਂ ਵਿਅਸਤ ਯਾਤਰਾ ਦੇ ਦਿਨਾਂ ਵਿੱਚੋਂ ਇੱਕ ‘ਤੇ ਗਤੀਵਿਧੀ ਨਾਲ ਗੂੰਜ ਰਹੇ ਹਨ। ਯਾਨੀ ਕਿ ਹਵਾਈ ਅੱਡਿਆਂ ‘ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਕਲੈਂਡ ਏਅਰਪੋਰਟ ਰਾਹੀਂ ਦੇਸ਼ ਦੇ ਅੰਦਰ ਅਤੇ ਬਾਹਰ 50,000 ਲੋਕ ਉਡਾਣ ਭਰਨਗੇ, ਜਦਕਿ ਪਿਛਲੇ ਸਾਲ ਇਨ੍ਹਾਂ ਦੋ ਦਿਨਾਂ ਵਿੱਚ ਸਿਰਫ 2700 ਤੋਂ ਵੱਧ ਯਾਤਰੀਆਂ ਨੇ ਉਡਾਣ ਭਰੀ ਸੀ।
ਵੈਲਿੰਗਟਨ ਹਵਾਈ ਅੱਡੇ ‘ਤੇ, ਸ਼ੁੱਕਰਵਾਰ ਨੂੰ 247 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਸਨ ,ਜੋ ਕਿ ਔਸਤ ਦਿਨ ਨਾਲੋਂ ਲਗਭਗ 27 ਪ੍ਰਤੀਸ਼ਤ ਵੱਧ ਹਨ। ਕ੍ਰਾਈਸਟਚਰਚ ਹਵਾਈ ਅੱਡੇ ‘ਤੇ 30,000 ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਉਮੀਦ ਹੈ। ਪਰ ਇਸ ਦੌਰਾਨ ਆਕਲੈਂਡ ਏਅਰਪੋਰਟ ‘ਤੇ ਜੋ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਸੀ ਉਹ ਸੀ ਕ੍ਰਿਸਮਿਸ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਵਾਪਿਸ ਨਿਊਜੀਲੈਂਡ ਆ ਰਹੇ ਨਿਊਜੀਲੈਂਡ ਵਾਸੀਆਂ ਦੇ ਚਿਹਰੇ ਦੇ ਹਾਸੇ ‘ਤੇ ਕਈਆਂ ਦੀਆ ਅੱਖਾਂ ਦੇ ਹੰਝ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਬਾਅਦ ਆਪਣਿਆਂ ਨੂੰ ਮਿਲਣ ਕਾਰਨ ਬਹੁਤ ਸਾਰੇ ਲੋਕ ਭਾਵੁਕ ਵੀ ਨਜ਼ਰ ਆ ਰਹੇ ਸੀ।