ਨਿਊਜ਼ੀਲੈਂਡ ‘ਚ ਵਾਰ ਰਹੀਆਂ ਲੁੱਟ ਖੋਹ ਤੇ ਚੋਰੀ ਦੀਆ ਵਾਰਦਾਤਾਂ ਨੇ ਆਮ ਲੋਕਾਂ ਸਣੇ ਪ੍ਰਸ਼ਾਸਨ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਤਾਜ਼ਾ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ। ਕ੍ਰਾਈਸਟਚਰਚ ਦੇ ਇੱਕ ਸੁਪਰਮਾਰਕੀਟ ਦੇ ਕਰਮਚਾਰੀਆਂ ਨੂੰ ਸੋਮਵਾਰ ਦੁਪਹਿਰ ਇੱਕ ਡਕੈਤੀ ਦੌਰਾਨ ਇੱਕ ਸੰਭਾਵੀ ਹਥਿਆਰਬੰਦ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਸੀ। ਲੁੱਟ ਦੀ ਵਾਰਦਾਤ ਸ਼ਾਮ 5.15 ਵਜੇ ਦੇ ਕਰੀਬ ਹੋਈ ਸੀ ਜਦੋਂ ਇੱਕ ਵਿਅਕਤੀ ਮੇਰੀਵੇਲ ਸਟੋਰ ਵਿੱਚ ਦਾਖਲ ਹੋਇਆ ਸੀ, ਸਟਾਫ ਨੇ ਦੱਸਿਆ ਕਿ ਉਸਦੇ ਕੋਲ ਇੱਕ ਹਥਿਆਰ ਸੀ ਅਤੇ ਇੱਕ ਉਸਨੇ ਪੈਸਿਆਂ ਦੀ ਮੰਗ ਕੀਤੀ ਸੀ। ਲੁੱਟ ਤੋਂ ਬਾਅਦ ਵਿਅਕਤੀ ਕਾਲਾ grocery bag ਲੈ ਕੇ ਏਕਮੈਨਸ ਰੋਡ ਵੱਲ ਪੈਦਲ ਹੀ ਚਲਾ ਗਿਆ ਸੀ। ਪੁਲਿਸ ਵੱਲੋਂ ਲੁੱਟ ਦੀ ਜਾਣਕਾਰੀ ਰੱਖਣ ਵਾਲੇ ਕਿਸੇ ਨੂੰ ਵੀ ਵਿਅਕਤੀ ਨੂੰ 105 ‘ਤੇ ਕਾਲ ਕਰਕੇ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।
