ਕ੍ਰਾਈਸਟਚਰਚ ਸਕੂਲ ਦੇ ਇੱਕ ਵਿਦਿਆਰਥੀ ਨੂੰ ਸਿੰਥੈਟਿਕ (Cannabis)ਭੰਗ ਪੀਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ The Hornby High School ਦੇ ਵਿਦਿਆਰਥੀ ਦੀ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਸਿਹਤ ਵਿਗੜ ਗਈ ਸੀ, ਉਹ ਡਿੱਗ ਗਿਆ ਸੀ ਅਤੇ ਉਲਟੀਆਂ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਸਕੂਲ ਨੇ ਪੁਸ਼ਟੀ ਕੀਤੀ ਕਿ ਵਿਦਿਆਰਥੀਆਂ ਦੇ ਇੱਕ “ਛੋਟੇ ਗਰੁੱਪ” ਨੇ ਸਕੂਲ ਦੇ ਮੈਦਾਨ ‘ਚ ਸਿੰਥੈਟਿਕ Cannabis ਪੀਤੀ ਹੈ।” ਇਸ ਘਟਨਾ ਦੇ ਨਤੀਜੇ ਵਜੋਂ ਸਕੂਲ ਵਿੱਚ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਚਿਤ ਕਾਰਵਾਈ ਕੀਤੀ ਗਈ ਹੈ।” ਹਾਲਾਂਕਿ ਵਿਦਿਆਰਥੀ ਹੁਣ ਠੀਕ ਹੋ ਗਿਆ ਹੈ ਅਤੇ ਆਪਣੇ ਘਰ ਹੈ। ਇਸ ਦੇ ਨਾਲ ਹੀ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ।