ਕ੍ਰਾਈਸਟਚਰਚ ਹਸਪਤਾਲ ‘ਚ ਐਤਵਾਰ ਨੂੰ ਬੱਤੀ ਗੁਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਕਰੀਬ 8.30 ਵਜੇ ਬਿਜਲੀ ਕੱਟੇ ਜਾਣ ਮਗਰੋਂ ਅਤੇ ਬੈਕ-ਅੱਪ ਜਨਰੇਟਰ ਹਸਪਤਾਲ ਦੇ ਸਿਸਟਮਾਂ ਨਾਲ ਆਪਣੇ ਆਪ ਕਨੈਕਟ ਨਾ ਹੋਣ ਤੋਂ ਬਾਅਦ ਕ੍ਰਾਈਸਟਚਰਚ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਇੱਕ ਘੰਟੇ ਤੱਕ ਹਨੇਰੇ ਵਿੱਚ ਰਹਿਣਾ ਪਿਆ ਹੈ। ਟੇ ਵੱਟੂ ਓਰਾ ਦੇ ਅਨੁਸਾਰ, ਉਸ ਸਮੇਂ “ਕ੍ਰਾਈਸਟਚਰਚ ਹਸਪਤਾਲ ਵਿੱਚ ਕੁੱਲ 478 ਮਰੀਜ਼ ਸਨ, ਜਿਨ੍ਹਾਂ ਵਿੱਚ ED ਵਿੱਚ 96 ਸ਼ਾਮਿਲ ਸਨ” ਅਤੇ ਇਸ ਦੌਰਾਨ ਸਭ ਦੀ ਚੰਗੀ ਤਰ੍ਹਾਂ ਸਹਾਇਤਾ ਅਤੇ ਦੇਖਭਾਲ ਕੀਤੀ ਗਈ ਸੀ।
