ਕ੍ਰਾਈਸਟਚਰਚ ਦੇ ਨੌਰਥਕੋਟ ਵਿੱਚ ਮੰਗਲਵਾਰ ਦੁਪਹਿਰ ਵੇਲੇ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 1.12 ਵਜੇ ਦੇ ਕਰੀਬ ਸਿੰਗਲ-ਮੰਜ਼ਲਾ ਘਰ ਵਿੱਚ ਬੁਲਾਇਆ ਗਿਆ ਸੀ। ਇਸ ਦੌਰਾਨ ਇੱਕ ਘਰ ਨੂੰ ਵੀ ਖਾਲੀ ਕਰਵਾਇਆ ਗਿਆ ਸੀ। ਹਾਲਾਂਕਿ ਅੱਗ ਕਿਵੇਂ ਲੱਗੀ ਸੀ ਅਤੇ ਕੋਈ ਅੱਗ ਲੱਗਣ ਵੇਲੇ ਘਰ ”ਚ ਮੌਜੂਦ ਸੀ ਜਾ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।