ਜੇਕਰ ਤੁਸੀਂ ਨਿਊਜ਼ੀਲੈਂਡ ਦੇ ਵਾਸੀ ਹੋ ਅਤੇ ਆਪਣੀ ਕਾਰ ‘ਤੇ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਦਰਅਸਲ ਕ੍ਰਾਈਸਚਰਚ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੂੰ ਗੰਦੀ ਵਿੰਡਸਕਰੀਨ ਵਾਲੀ ਗੱਡੀ ਚਲਾਕੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੀ ਕਾਫੀ ਮਹਿੰਗਾ ਪੈ ਗਿਆ ਹੈ। ਦਰਅਸਲ ਇਸ ਲਈ ਮਹਿਲਾ ਨੂੰ $150 ਦਾ ਜੁਰਮਾਨਾ ਕੀਤਾ ਗਿਆ ਹੈ ਕਿਉਂਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਗੰਦੀ ਵਿੰਡਸਕਰੀਨ ਡਰਾਈਵਿੰਗ ਦੌਰਾਨ ਅਸੁਰੱਖਿਅਤ ਸਾਬਿਤ ਹੋ ਸਕਦੀ ਹੈ।
![christchurch driver $150 fine](https://www.sadeaalaradio.co.nz/wp-content/uploads/2024/06/WhatsApp-Image-2024-06-13-at-09.02.31-950x534.jpeg)