ਵੀਰਵਾਰ ਨੂੰ ਕ੍ਰਾਈਸਟਚਰਚ ਏਅਰਪੋਰਟ ‘ਤੇ ਇੱਕ ਵਿਸਫੋਟਕ ਉਪਕਰਣ ਮਿਲਿਆ ਹੈ। ਜਿਸ ਤੋਂ ਬਾਅਦ ਤੁਰੰਤ ਕ੍ਰਾਈਸਟਚਰਚ ਏਅਰਪੋਰਟ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹਵਾਬਾਜ਼ੀ ਸੁਰੱਖਿਆ ਦੇ ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, “ਅੱਜ ਸਵੇਰੇ ਸਾਡੀ ਇੱਕ ਸਕ੍ਰੀਨਿੰਗ ਲਾਈਨ ‘ਤੇ ਸਾਡੇ ਇੱਕ ਅਫਸਰ ਦੁਆਰਾ ਵਿਸਫੋਟਕ ਉਪਕਰਣ ਦਾ ਪਤਾ ਲਗਾਇਆ ਗਿਆ। ਜਿਸ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਨੇ ਸਿੱਧਾ ਆਪਣੇ ਘਟਨਾ ਪ੍ਰੋਟੋਕੋਲ ਨਿਯਮਾਂ ਨੂੰ ਤਬਦੀਲ ਕੀਤਾ ਅਤੇ ਖੇਤਰ ਨੂੰ ਬੰਦ ਕੀਤਾ।”
ਪੁਲਿਸ ਦੇ ਇੱਕ ਬੁਲਾਰੇ ਨੇ ਅੱਗੇ ਕਿਹਾ ਕਿ ਇਹ ਚੀਜ਼ ਸਕ੍ਰੀਨਿੰਗ ਚੈਕਪੁਆਇੰਟ ‘ਤੇ ਇੱਕ ਬੈਗ ਵਿੱਚ ਸੀ ਅਤੇ ਉਹ ਹੁਣ ਪੁੱਛਗਿੱਛ ਕਰ ਰਹੇ ਹਨ ਅਤੇ ਘਟਨਾ ਦੇ ਸੰਬੰਧ ਵਿੱਚ ਦੋ ਲੋਕਾਂ ਨਾਲ ਗੱਲ ਕਰ ਰਹੇ ਹਨ। ਕ੍ਰਾਈਸਟਚਰਚ ਹਵਾਈ ਅੱਡੇ ਨੇ ਕਿਹਾ ਕਿ “ਘਟਨਾ” ਹੁਣ “ਖਤਮ” ਹੋ ਗਈ ਹੈ ਅਤੇ ਟਰਮੀਨਲ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਪਰ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਸੌ ਯਾਤਰੀ ਪ੍ਰਭਾਵਿਤ ਹੋਏ ਹਨ। ਪੁਲਿਸ ਨੇ ਹੁਣ ਏਅਰਪੋਰਟ ‘ਤੇ ਆਪਣੀ ਮੌਜੂਦਗੀ ਵੀ ਵਧਾ ਦਿੱਤੀ ਹੈ।