ਨਿਊਜ਼ੀਲੈਂਡ ਦੇ ਲੋਕਾਂ ਨੇ ਅਪਣਾ ਫਤਵਾ ਸੁਣਾ ਦਿੱਤਾ ਹੈ। ਹੁਣ ਸਾਬਕਾ ਕਾਰੋਬਾਰੀ ਕ੍ਰਿਸਟੋਫਰ ਲਕਸਨ ਸ਼ਨੀਵਾਰ ਨੂੰ ਨਿਰਣਾਇਕ ਚੋਣ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਜੈਸਿੰਡਾ ਆਰਡਰਨ ਦੀ ਅਗਵਾਈ ਵਾਲੀ ਇੱਕ ਉਦਾਰਵਾਦੀ ਸਰਕਾਰ ਦੇ ਛੇ ਸਾਲਾਂ ਬਾਅਦ ਲੋਕਾਂ ਨੇ ਦੇਸ਼ ਚ ਵੱਡੀ ਤਬਦੀਲੀ ਕੀਤੀ ਹੈ। ਲਕਸਨ ਦੀ ਸਰਕਾਰ ਦੀ ਸਹੀ ਬਣਤਰ ਅਜੇ ਵੀ ਨਿਰਧਾਰਤ ਕੀਤੀ ਜਾਣੀ ਹੈ ਕਿਉਂਕਿ ਬੈਲਟ ਵੋਟਾਂ ਦੀ ਗਿਣਤੀ ਜਾਰੀ ਹੈ। ਪਰ ਹੁਣ ਤੱਕ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਥੇ ਹੀ ਲਕਸਨ ਨੇ ਆਕਲੈਂਡ ਵਿੱਚ ਇੱਕ ਸਮਾਗਮ ਵਿੱਚ ਦੇਸ਼ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਲਕਸਨ 2020 ਵਿੱਚ ਐਮਪੀ ਬਣੇ ਸੀ ਅਤੇ ਫਿਰ ਇੱਕ ਸਾਲ ਬਾਅਦ ਉਹ ਇੱਕ ਰਾਸ਼ਟਰੀ ਨੇਤਾ ਬਣੇ ਸਨ ਅਤੇ ਹੁਣ ਉਹ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।
