ਵੈਲਿੰਗਟਨ ਖੇਤਰ, ਵੈਰਾਰਪਾ (Wairarapa) ਅਤੇ ਕਪਿਟੀ ਕੋਸਟ ਸਮੇਤ, ਅੱਜ ਸ਼ਾਮ 6 ਵਜੇ ਤੋਂ ਐਤਵਾਰ ਰਾਤ 11:59 ਵਜੇ ਤੱਕ ਅਲਰਟ ਪੱਧਰ 2 ‘ਤੇ ਪਹੁੰਚ ਜਾਵੇਗਾ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਕੱਠ ਇਕੱਤਰ ਕਰਨ ਦੀਆਂ ਸੀਮਾਵਾਂ ਹੋਣਗੀਆਂ ਅਤੇ ਹੁਣ ਇੱਕ ਸਮੇਂ 100 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ।
ਚੇਤਾਵਨੀ ਦੇ ਪੱਧਰਾਂ ਵਿੱਚ ਤਬਦੀਲੀ ਸਿਡਨੀ ਦੇ ਇੱਕ ਆਦਮੀ ਵੱਲੋ ਕੋਵਿਡ -19 ਡੈਲਟਾ ਵੇਰੀਐਂਟ ਨਾਲ ਸੰਕਰਮਿਤ ਹੋਣ ਦੇ ਬਾਅਦ ਇਸ ਖੇਤਰ ਦੀ ਯਾਤਰਾ ਕਾਰਨ ਦੇ ਕਾਰਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪਬਲਿਕ ਟ੍ਰਾਂਸਪੋਰਟ ਉੱਤੇ ਫੇਸ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਆਵਾਜਾਈ ਦੀ ਉਡੀਕ ਕਰਦਿਆਂ ਉਨ੍ਹਾਂ ਨੂੰ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਂ ਰਿਹਾ ਹੈ। ਜਿੱਥੇ ਸਮਾਜਿਕ ਦੂਰੀਆਂ ਸੰਭਵ ਨਹੀਂ ਹਨ, ਹਿਪਕਿਨਜ਼ ਨੇ ਉੱਥੇ ਵੀ ਲੋਕਾਂ ਨੂੰ ਮਾਸਕ ਪਹਿਨਣ ਲਈ ਵੀ ਉਤਸ਼ਾਹਿਤ ਕੀਤਾ।
ਈਸੀਈ ਸੈਂਟਰਾਂ ਦੀ ਤਰਾਂ ਸਕੂਲ ਖੁੱਲੇ ਰਹਿਣਗੇ। Hospitality ਦੀਆਂ ਦੁਕਾਨਾਂ ਨੂੰ ਕੁੱਝ ਪਬੰਦੀਆਂ ਨਾਲ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ। ਹਿਪਕਿਨਸ ਨੇ ਕਿਹਾ, “ਸਾਡੇ ਕੋਲ ਹਮੇਸ਼ਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਲਈ ਯੋਜਨਾਵਾਂ ਬਣੀਆਂ ਹੁੰਦੀਆਂ ਹਨ ਅਤੇ ਇਹ ਹੀ ਅਸੀਂ ਹੁਣ ਕੰਮ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਸੰਪਰਕ ਟਰੇਸਰ “ਤੇਜ਼ੀ ਨਾਲ” ਕੰਮ ਕਰ ਰਹੇ ਹਨ।