ਨਿਊਜ਼ੀਲੈਂਡ ‘ਚ ਚੋਣਾਂ ਹੋਇਆ ਆਏ ਨਤੀਜਿਆਂ ਦੇ ਐਲਾਨ ਨੂੰ ਕਈ ਦਿਨ ਬੀਤ ਗਏ ਹਨ। ਪਰ ਦੇਸ਼ ਦੀ ਨਵੀ ਸਰਕਾਰ ਅਤੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਇਸ ਵਿਚਕਾਰ ਵੱਡੀ ਖ਼ਬਰ ਇਹ ਹੈ ਕਿ ਸ਼ਨੀਵਾਰ ਯਾਨੀ ਕਿ ਅੱਜ 1 ਵਜੇ ਮੁੜ ਤੋਂ ਕ੍ਰਿਸ ਹਿਪਕਿਨਸ ਨੂੰ ਪ੍ਰਧਾਨ ਮੰਤਰੀ ਅਹੁਦਾ ਮਿਲ ਜਾਏਗਾ।ਜਿਸ ਕਾਰਨ ਬਹੁਮਤ ਨਾ ਮਿਲਣ ਦੇ ਬਾਅਦ ਵੀ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਫਿਰ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸ ਦੇਈਏ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਐਕਟ, ਐਨ ਜੈਡ ਫਰਸਟ ਤੇ ਨੈਸ਼ਨਲ ਪਾਰਟੀ ਵਿਚਕਾਰ ਅਜੇ ਤੱਕ ਸਹਿਮਤੀ ਨਹੀਂ ਬਣੀ ਹੈ।
ਇਸੇ ਕਾਰਨ ਹੁਣ ਸੰਵਿਧਾਨ ਮੁਤਬਿਕ ਕ੍ਰਿਸ ਹਿਪਕਿਨਸ ਮੁੜ ਪ੍ਰਧਾਨ ਮੰਤਰੀ ਬਣਨਗੇ। ਜ਼ਿਕਰਯੋਗ ਹੈ ਕਿ ਜੇਕਰ ਚੋਣਾ ਦੇ 28 ਦਿਨ ਬਾਅਦ ਵੀ ਜੇ ਕੋਈ ਪਾਰਟੀ ਸਰਕਾਰ ਬਨਾਉਣ ਲਈ ਆਪਣਾ ਦਾਅਵਾ ਪੇਸ਼ ਨਹੀਂ ਕਰਦੀ ਤਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਦੁਬਾਰਾ ਇਹ ਅਹੁਦਾ ਸੌਂਪਿਆ ਜਾ ਸਕਦਾ ਹੈ। ਉੱਥੇ ਹੀ ਰਿਪੋਰਟਾਂ ਅਨੁਸਾਰ ਕ੍ਰਿਸਟੋਫਰ ਲਕਸਨ ਨੇ ਗਵਰਨਰ ਨੂੰ ਚਿੱਠੀ ਲਿੱਖ ਕੇ ਸੂਚਿਤ ਵੀ ਕਰ ਦਿੱਤਾ ਹੈ। ਲੇਬਰ ਨੇਤਾ ਕ੍ਰਿਸ ਹਿਪਕਿਨਸ ਸ਼ਨੀਵਾਰ ਨੂੰ ਹੀ ਬਿਨਾਂ ਕਿਸੇ ਰਸਮੀ ਸਮਾਰੋਹ ਦੇ ਪ੍ਰਧਾਨ ਮੰਤਰੀ ਵਜੋਂ ਦੁਬਾਰਾ ਸਹੁੰ ਚੁੱਕਣਗੇ।