ਕ੍ਰਿਸ ਹਿਪਕਿਨਜ਼ ਨੂੰ ਨਿਊਜ਼ੀਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਨਿਰਿਪੋਰਟਾਂ ਮੁਤਾਬਿਕ ਕ੍ਰਿਸ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ ਦੀ ਥਾਂ ਲੈਣ ਵਾਲੇ ਹਿਪਕਿਨਜ਼ ਹੀ ਉਮੀਦਵਾਰ ਸਨ। ਹਿਪਕਿਨਜ਼ ਨੇ ਸੰਕੇਤ ਦਿੱਤਾ ਹੈ ਕਿ “ਮਹਿੰਗਾਈ ਦੀ ਮਹਾਂਮਾਰੀ” ਨਾਲ ਨਜਿੱਠਣਾ ਉਨ੍ਹਾਂ ਦੀ ਕੈਬਨਿਟ ਲਈ ਇੱਕ ਪ੍ਰਮੁੱਖ ਤਰਜੀਹ ਹੋਵੇਗੀ।
ਦੱਸ ਦੇਈਏ ਹਿਪਕਿਨਜ਼ ਨੂੰ ਪਹਿਲਾਂ 2008 ਵਿੱਚ ਸੰਸਦ ਲਈ ਚੁਣਿਆ ਗਿਆ ਸੀ ਅਤੇ 2020 ਵਿੱਚ ਕੋਵਿਡ ਸਬੰਧੀ ਮੰਤਰੀ ਨਿਯੁਕਤ ਕੀਤਾ ਗਿਆ ਸੀ। ਜੈਸਿੰਡਾ ਆਰਡਰਨ ਦੀ ਅਗਵਾਈ ਹੇਠ ਕ੍ਰਿਸ ਹਾਪਕਿਨਜ਼ ਨੇ ਸਿੱਖਿਆ, ਪੁਲਿਸ ਅਤੇ ਜਨਤਕ ਸੇਵਾਵਾਂ ਵਿਚ ਮੰਤਰੀਆਂ ਦੇ ਵਿਭਾਗਾਂ ਨੂੰ ਸੰਭਾਲਿਆ ਸੀ। ਕ੍ਰਿਸ ਨੇ ਕੋਵਿਡ 19 ਮਹਾਂਮਾਰੀ ਦੇ ਚੁਣੌਤੀਪੂਰਨ ਸਮੇਂ ਦੇ ਯੋਗ ਲੀਡਰ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ। ਉਹ ਇਕ ਭਰੋਸੇਮੰਦ ਅਤੇ ਸੂਝਵਾਨ ਲੀਡਰ ਹਨ ਜਿਨ੍ਹਾਂ ਨੂੰ ਕੋਈ ਵੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।