[gtranslate]

ਜਲੰਧਰ ਦੀ ਸਪੋਰਟਸ ਮਾਰਕਿਟ ‘ਚ ਪਹੁੰਚੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ

chris gayle visit jalandhar

ਅੰਤਰਰਾਸ਼ਟਰੀ ਕ੍ਰਿਕਟਰ ਅਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਮੰਗਲਵਾਰ ਨੂੰ ਜਲੰਧਰ ਪਹੁੰਚੇ ਸਨ। ਕ੍ਰਿਸ ਗੇਲ ਜਲੰਧਰ ਦੀ ਸਪੋਰਟਸ ਮਾਰਕੀਟ ਪਹੁੰਚੇ ਸਨ। ਕ੍ਰਿਸ ਗੇਲ ਕ੍ਰਿਕਟ ਦਾ ਸਾਮਾਨ ਬਣਾਉਣ ਵਾਲੀ ਜਲੰਧਰ ਸਥਿਤ ਕੰਪਨੀ ਸਪਾਰਟਨ ਦੇ ਦਫਤਰ ਪਹੁੰਚੇ ਸਨ। ਕੰਪਨੀ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕ੍ਰਿਸ ਗੇਲ ਅੰਤਰਰਾਸ਼ਟਰੀ ਕ੍ਰਿਕਟ ਵੀ ਇਸੇ ਕੰਪਨੀ ਦੇ ਬੱਲੇ ਨਾਲ ਖੇਡਦੇ ਰਹੇ ਹਨ। ਜਲੰਧਰ ਪਹੁੰਚ ਕੇ ਕ੍ਰਿਸ ਗੇਲ ਨੇ ਕੰਪਨੀ ਪ੍ਰਬੰਧਕਾਂ ਤੋਂ ਕ੍ਰਿਕਟ ਦੇ ਸਮਾਨ ਨਾਲ ਜੁੜੀ ਜਾਣਕਾਰੀ ਲਈ। ਉਨ੍ਹਾਂ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵੀ ਪੁੱਛਿਆ।

‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਕ੍ਰਿਸ ਗੇਲ ਨੂੰ ਦੱਸਿਆ ਕਿ ਪੰਜਾਬ ਸਰਕਾਰ ਜਲੰਧਰ ‘ਚ ਸਪੋਰਟਸ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ‘ਤੇ ਕ੍ਰਿਸ ਗੇਲ ਨੇ ਪੰਜਾਬ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਕਦਮ ਹੈ। ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਨ ਲਈ ਮਾਰਗਦਰਸ਼ਨ ਕੀਤਾ ਜਾਵੇਗਾ।

Leave a Reply

Your email address will not be published. Required fields are marked *