ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨਾਲ ਜੁੜੀ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ ਚੀਨੀ ਓਵਰਸਟੇਅਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਆਕਲੈਂਡ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਸਵੇਰ ਦੇ ਛਾਪੇ ਦੌਰਾਨ ਉਸ ਨੂੰ ਫੜਦੇ ਸਮੇਂ ਉਸ ਨਾਲ ਧੱਕਾ ਮੁੱਕੀ ਕੀਤੀ ਗਈ ਸੀ ਜਿਸ ਕਾਰਨ ਉਸ ਦਾ ਗੁੱਟ ਟੁੱਟ ਗਿਆ ਸੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ ਕਵਰ-ਅਪ ਕਹਾਣੀ ਬਣਾਈ ਸੀ। 47 ਸਾਲਾ ਵਿਅਕਤੀ ਚੇਨ* ਨੇ ਕਿਹਾ ਕਿ ਉਹ ਅਤੇ ਉਸ ਦੇ ਛੇ ਫਲੈਟਮੇਟ ਸੁੱਤੇ ਹੋਏ ਸਨ ਜਦੋਂ ਅੱਠ ਅਧਿਕਾਰੀਆਂ ਨੇ ਸਵੇਰੇ 6 ਵਜੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ।
ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ 2021 ਵਿੱਚ ਸਰਕਾਰ ਦੇ ਡਾਨ ਰੇਡ ਦੀ ਮੁਆਫੀ ਦੇ ਬਾਵਜੂਦ, ਜੁਲਾਈ 2022 ਅਤੇ ਇਸ ਸਾਲ ਮਈ ਦੇ ਵਿਚਕਾਰ ਅਜਿਹੀਆਂ ਕਾਰਵਾਈਆਂ ਕੀਤੀਆਂ ਹਨ। ਇਮੀਗ੍ਰੇਸ਼ਨ ਕੰਪਾਇਲੈਂਸ ਅਫਸਰ ਦਾ ਕਹਿਣਾ ਹੈ ਕਿ ਚੇਨ ਭੱਜ-ਦੌੜ ਵਿੱਚ ਬਾਲਕੋਨੀ ਤੋਂ ਡਿੱਗ ਗਿਆ ਸੀ, ਜਦਕਿ ਚੇਨ ਨੇ ਇਸ ਨੂੰ ਝੂਠ ਦੱਸਿਆ ਹੈ।