ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਵਿੱਚ ਜਾਰੀ ਚਾਈਨਾ ਪਾਕਿਸਤਾਨ ਆਰਥਿਕ ਕੋਰੀਡੋਰ (china pakistan economic corridor) ਸਾਈਟ ਦੀਆਂ ਫੋਟੋਆਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਦਰਅਸਲ ਇੱਥੇ ਕੰਮ ਕਰ ਰਹੇ ਚੀਨੀ ਕਾਮਿਆਂ ਦੀਆ ਕੁੱਝ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਸੋਚਾਂ ਵਿੱਚ ਪੈ ਰਿਹਾ ਹੈ। ਕਿਉਂਕ ਇੱਥੇ ਕੰਮ ਕਰ ਰਹੇ ਚੀਨੀ ਕਾਮੇ ਸਿਰਫ ਆਪਣੇ ਜਰੂਰੀ ਸਮਾਨ ਨਾਲ ਹੀ ਨਹੀਂ ਸਗੋਂ AK-47 ਨਾਲ ਤਾਇਨਾਤ ਹਨ, ਹਾਲ ਹੀ ਵਿੱਚ ਪਾਕਿਸਤਾਨ ਵਿੱਚ ਚੀਨੀ ਮਜ਼ਦੂਰਾਂ ਨਾਲ ਭਰੀ ਬੱਸ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਇਥੇ ਕੰਮ ਕਰਦੇ ਚੀਨੀ ਨਾਗਰਿਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹੀ ਕਾਰਨ ਹੈ ਕਿ ਅਜਿਹੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ, ਜਿਨ੍ਹਾਂ ਵਿੱਚ ਚੀਨੀ ਇੰਜੀਨੀਅਰ ਏਕੇ -47 ਆਪਣੇ ਮੋਢਿਆਂ ‘ਤੇ ਰੱਖ ਕੰਮ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਜਿੱਥੇ ਵੀ ਚੀਨੀ ਕਾਮੇ ਪਾਕਿਸਤਾਨ ਵਿੱਚ ਕੰਮ ਕਰਦੇ ਹਨ, ਉਥੇ ਹਮੇਸ਼ਾ ਉਨ੍ਹਾਂ ਨਾਲ ਸੁਰੱਖਿਆ ਕਰਮੀ ਮੌਜੂਦ ਰਹਿੰਦੇ ਹਨ। ਇਸ ਦੇ ਬਾਵਜੂਦ, ਕਈ ਵਾਰ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਚੀਨੀ ਨਾਗਰਿਕਾਂ ਨੂੰ ਸਥਾਨਕ ਲੋਕਾਂ ਅਤੇ ਵਿਰੋਧ ਕਰਨ ਵਾਲਿਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਦਾ ਹੈ। ਚੀਨ ਨੇ ਕਰੋੜਾਂ ਰੁਪਏ ਖਰਚ ਕੇ ਇੱਕ ਵਿਸ਼ੇਸ਼ ਸੁਰੱਖਿਆ ਡਵੀਜ਼ਨ (SSD) ਬਣਾਈ ਸੀ, ਜਿਸਦਾ ਕੰਮ ਸਿਰਫ ਚੀਨ ਵਿੱਚ ਕੰਮ ਕਰਦੇ ਚੀਨੀ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਸੀ। ਪਾਕਿਸਤਾਨ ਨੂੰ ਚੀਨੀ ਕਾਮਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ ਗਿਆ ਸੀ, ਪਰ ਕਈ ਵਾਰ ਅਜਿਹਾ ਕਰਨ ਵਿੱਚ ਅਸਫ਼ਲਤਾ ਹੀ ਮਿਲੀ ਹੈ।