ਗੁਰਦੁਆਰਾ ਸਾਹਿਬ ਨਿਊ ਲਿਨ ਵਿਖੇ 15ਵੀ ਵਰੇਗੰਡ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੀਤੇ ਦਿਨ ਗੁਰਮਤਿ ਮੁਕਾਬਲੇ ਕਰਵਾਏ ਗਏ ਹਨ। ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਗੁਰਮਤਿ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਲਈ ਕਰਵਾਏ ਗਏ ਹਨ। ਅਹਿਮ ਗੱਲ ਹੈ ਕਿ ਬੱਚਿਆਂ ਨੇ ਵੀ ਵਧ-ਚੜ ਕੇ ਇੰਨਾਂ ਮੁਕਾਬਲਿਆਂ ‘ਚ ਹਿੱਸਾ ਲਿਆ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 190 ਤੋ ਵੱਧ ਬੱਚਿਆਂ ਨੇ ਇੰਨਾਂ ਮੁਕਾਬਲਿਆਂ ‘ਚ ਭਾਗ ਲਿਆ ਹੈ। ਹਾਲਾਂਕਿ ਇਨਾਮ ਵੰਡ ਸਮਾਰੋਹ 04 ਅਗਸਤ 2024 ਨੂੰ ਦੁਪਹਿਰ 12:30 ਵਜੇ ਕਰਵਾਇਆ ਜਾਵੇਗਾ। ਉੱਥੇ ਹੀ ਇਸ ਦੌਰਾਨ ਸਮੂਹ ਸੰਗਤ ਅਤੇ ਸੇਵਾਦਾਰਾ ਦਾ ਪ੍ਰਬੰਧਕ ਕਮੇਟੀ ਵੱਲੋ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਮੁਕਾਬਲਿਆਂ ਨੂੰ ਸਿਰੇ ਚੜਾਇਆ।
