ਨਿਊਜ਼ੀਲੈਂਡ ‘ਚ ਜਿੱਥੇ ਚੋਰੀ ਦੀਆ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ। ਉੱਥੇ ਹੀ ਚੋਰੀ ਕਰਨ ਵਾਲੇ ਚੋਰਾਂ ਦੀ ਉਮਰ ਵੀ ਓਨੀ ਹੀ ਛੋਟੀ ਹੁੰਦੀ ਜਾ ਰਹੀ ਹੈ। ਜੋ ਪ੍ਰਸ਼ਾਸਨ ਦੇ ਨਾਲ ਨਾਲ ਮਾਪਿਆਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਦਰਅਸਲ ਬੀਤੇ ਕੁਝ ਸਮੇਂ ਤੋਂ ਦੇਸ਼ ‘ਚ ਅਜਿਹੇ ਛੋਟੀ ਉਮਰ ਦੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜੋ ਐਰੋਸੋਲ ਨੂੰ ਨਸ਼ਿਆਂ ਲਈ ਵਰਤਦੇ ਹਨ। ਕ੍ਰਾਈਸਚਰਚ ਪੁਲਿਸ ਨੇ ਵੀ ਪੁਸ਼ਟੀ ਕਿ 12 ਤੋਂ 15 ਸਾਲ ਦੀ ਉਮਰ ਦੇ ਕੁਝ ਬੱਚਿਆਂ ਦਾ ਗਰੁੱਪ ਹੈ, ਜੋ ਸਟੋਰਾਂ ਤੋਂ ਐਰੋਸੋਲ ਦੇ ਕੈਨ ਚੋਰੀ ਕਰਦਾ ਹੈ ਤੇ ਉਸਨੂੰ ਹਫਿੰਗ ਵੱਜੋਂ ਵਰਤਦਾ ਹੈ। ਐਰੋਸੋਲ ਨੂੰ ਨਸ਼ਿਆਂ ਵੱਜੋਂ ਸੁੰਘਣਾ ਸਿਹਤ ਲਈ ਕਾਫੀ ਹਾਨੀਕਾਰਕ ਹੁੰਦਾ ਹੈ ਤੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਜਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵੀ ਆਪਣੇ ਜਵਾਕਾਂ ਦਾ ਧਿਆਨ ਰੱਖੋ ਕਿ ਉਹ ਕੀ ਕਰਦੇ ਹਨ ਅਤੇ ਕਿੱਥੇ ਆਉਂਦੇ ਜਾਂਦੇ ਹਨ।