[gtranslate]

ਮਾਂ ਨੇ ਖੋਹਿਆ 15 ਸਾਲ ਦੇ ਬੱਚੇ ਦਾ ਫੋਨ ਤਾਂ ਜਵਾਕ ਨੇ ਮਹਿਲ ਵਰਗਾ ਘਰ ਮਿੰਟਾਂ ‘ਚ ਬਣਾ ਦਿੱਤਾ ਖੰਡਰ, ਦੇਖੋ ਵੀਡੀਓ

child vandalized house after

ਆਧੁਨਿਕ ਯੁੱਗ ਵਿੱਚ, ਤੇਜ਼ੀ ਨਾਲ ਬਦਲਦੇ ਸਮੇਂ ਦੇ ਨਾਲ, ਹਰ ਕੋਈ ਤਕਨਾਲੋਜੀ ਦੀ ਜਕੜ ਵਿੱਚ ਫਸਦਾ ਜਾ ਰਿਹਾ ਹੈ। ਇੱਕ ਪਾਸੇ ਸੋਸ਼ਲ ਮੀਡੀਆ ਨੌਜਵਾਨਾਂ ਨੂੰ ਨਸ਼ੇ ਨਾਲੋਂ ਵੀ ਜਿਆਦਾ ਬਰਬਾਦ ਕਰ ਰਿਹਾ ਹੈ। ਇਸ ਦੇ ਨਾਲ ਹੀ ਮੋਬਾਈਲ ਵਰਦਾਨ ਦੀ ਥਾਂ ਸਰਾਪ ਬਣ ਰਿਹਾ ਹੈ। ਵੈਸੇ ਤਾਂ ਅਸੀਂ ਸਾਰੇ ਆਪਣੇ ਆਂਢ-ਗੁਆਂਢ ਵਿੱਚ ਰਹਿਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਮੋਬਾਈਲ ਦੇ ਆਦੀ ਹੁੰਦੇ ਦੇਖ ਸਕਦੇ ਹਾਂ। ਜੋ ਜ਼ਿਆਦਾਤਰ ਮੋਬਾਈਲ ‘ਚ ਗੁੰਮ ਹੋਏ ਦਿਖਾਈ ਦਿੰਦੇ ਹਨ।

ਅੱਜ ਦੇ ਸਮੇਂ ਵਿੱਚ ਬੱਚੇ ਮੋਬਾਈਲ ਫ਼ੋਨ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਸੌਂਦੇ, ਖਾਂਦੇ-ਪੀਂਦੇ ਸਿਰਫ਼ ਫ਼ੋਨ ਵਿੱਚ ਹੀ ਲੱਗੇ ਰਹਿੰਦੇ ਹਨ। ਪਹਿਲਾਂ ਜਿੱਥੇ ਬੱਚੇ ਪਾਰਕ ਜਾਂ ਮੈਦਾਨਾਂ ਵਿੱਚ ਆਊਟਡੋਰ ਗੇਮਾਂ ਖੇਡਦੇ ਸਨ, ਉੱਥੇ ਹੁਣ ਬੱਚੇ ਸਿਰਫ਼ ਫੋਨ ’ਤੇ ਹੀ ਅੱਖਾਂ ਟਿਕਾਉਂਦੇ ਹਨ। ਇਨ੍ਹੀਂ ਦਿਨੀਂ ਕਈ ਅਜਿਹੀਆਂ ਖੋਜਾਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਮੋਬਾਈਲ ਫੋਨ ਨਾ ਸਿਰਫ਼ ਬੱਚਿਆਂ ਦੀਆਂ ਅੱਖਾਂ ਖਰਾਬ ਕਰ ਰਹੇ ਹਨ, ਸਗੋਂ ਉਨ੍ਹਾਂ ਨੂੰ ਹਿੰਸਕ ਅਤੇ ਬੇਚੈਨ ਵੀ ਬਣਾ ਰਹੇ ਹਨ। ਉਨ੍ਹਾਂ ਵਿੱਚ ਸਬਰ ਦੀ ਘਾਟ ਵੱਧ ਰਹੀ ਹੈ। ਦੂਜੇ ਪਾਸੇ ਜੇਕਰ ਉਨ੍ਹਾਂ ਤੋਂ ਮੋਬਾਈਲ ਵਾਪਿਸ ਲੈ ਲਿਆ ਜਾਵੇ ਤਾਂ ਕੁੱਝ ਹੀ ਸਕਿੰਟਾਂ ‘ਚ ਇਸ ਦਾ ਉਨ੍ਹਾਂ ‘ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਜਿਸ ਸਬੰਧੀ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਸ ਦੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਹੈ।

ਇਸ ਵੀਡੀਓ ‘ਚ ਕਮਰੇ ਦੀ ਹਾਲਤ ਦੇਖ ਕੇ ਤੁਹਾਨੂੰ ਲੱਗੇਗਾ ਕਿ ਭੂਚਾਲ ਆਇਆ ਹੈ ਪਰ ਸੱਚਾਈ ਇਹ ਹੈ ਕਿ ਉਸ ਨੇ ਅਜਿਹਾ ਉਦੋਂ ਕੀਤਾ ਜਦੋਂ ਬੱਚੇ ਤੋਂ ਫ਼ੋਨ ਖੋਹ ਲਿਆ ਗਿਆ ਸੀ ਯਾਨੀ ਵਾਪਿਸ ਲੈ ਲਿਆ ਗਿਆ ਸੀ। ਦਰਅਸਲ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਅਕਸਰ ਟਵਿਟਰ ‘ਤੇ ਹੈਰਾਨ ਕਰਨ ਵਾਲੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਅਤੇ ਚਿੰਤਾ ਪੈਦਾ ਕਰਦਾ ਹੈ। ਇਸ ਵੀਡੀਓ ਵਿੱਚ ਇੱਕ ਕਮਰਾ ਹੈ ਜੋ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ। ਚੀਜ਼ਾਂ ਦੀ ਭੰਨਤੋੜ ਕੀਤੀ ਗਈ ਹੈ ਅਤੇ ਇਹ ਕੰਮ ਕਿਸੇ ਕੁਦਰਤੀ ਆਫ਼ਤ ਜਾਂ ਚੋਰਾਂ ਵੱਲੋਂ ਨਹੀਂ, ਸਗੋਂ ਗੁੱਸੇ ਵਿੱਚ ਆ ਕੇ ਇੱਕ 15 ਸਾਲ ਦੇ ਬੱਚੇ ਵੱਲੋਂ ਕੀਤਾ ਗਿਆ ਹੈ। ਇਸ ਦਾ ਕਾਰਨ ਵੀ ਹੈਰਾਨ ਕਰਨ ਵਾਲਾ ਹੈ।

ਦੀਪਾਂਸ਼ੂ ਨੇ ਪੋਸਟ ਦੇ ਨਾਲ ਲਿਖਿਆ- “ਘਰ ਵਿੱਚ ਇਹ ਤਬਾਹੀ ਇੱਕ 15 ਸਾਲ ਦੇ ਲੜਕੇ ਕਾਰਨ ਹੋਈ ਕਿਉਂਕਿ ਉਸਦੀ ਮਾਂ ਨੇ ਉਸਦਾ ਮੋਬਾਈਲ ਫੋਨ ਲਿਆ ਸੀ। ਇਹ ਦ੍ਰਿਸ਼ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅੱਜ ਦੀ ਪੀੜ੍ਹੀ ਨੂੰ ਮੋਬਾਈਲ ਦੀ ਲਤ ਤੋਂ ਬਚਣ ਲਈ ਅਤੇ ਭਾਵਨਾਵਾਂ + ਕਿਰਿਆਵਾਂ ਨੂੰ ਕਾਬੂ ਕਰਨਾ ਸਿੱਖਣ ਲਈ ਮਾਪਿਆਂ ਲਈ ਸਿੱਖਿਅਤ ਕਰਨਾ ਕਿੰਨਾ ਜ਼ਰੂਰੀ ਹੈ। ਵੀਡੀਓ ‘ਚ ਘਰ ਦੇ ਅੰਦਰ ਦੀ ਹਰ ਚੀਜ਼ ਦੀ ਭੰਨਤੋੜ ਕੀਤੀ ਗਈ ਹੈ। ਫਰਿੱਜ, ਟੀ.ਵੀ., ਰਸੋਈ, ਸੋਫਾ ਆਦਿ ਸਭ ਕੁਝ ਤਬਾਹ ਹੋ ਗਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚੇ ਨੇ ਇਹ ਸਭ ਕੁੱਝ ਇਸ ਲਈ ਕੀਤਾ ਕਿਉਂਕਿ ਉਹ ਗੁੱਸੇ ‘ਚ ਸੀ ਕਿ ਉਸ ਦੀ ਮਾਂ ਨੇ ਉਸ ਤੋਂ ਫ਼ੋਨ ਖੋਹ ਲਿਆ।

Leave a Reply

Your email address will not be published. Required fields are marked *