ਸਿਹਤ ਮੰਤਰਾਲੇ ਨੇ ਨਿਊਜ਼ੀਲੈਂਡ ‘ਚ ਕੋਵਿਡ-19 ਨਾਲ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਇੱਕ 0-9 (10) ਸਾਲ ਦੀ ਉਮਰ ਦਾ ਬੱਚਾ ਉਸਦੀ “ਮੌਤ ਤੋਂ ਬਾਅਦ” ਕੋਰੋਨਾ ਪੌਜੇਟਿਵ ਪਾਇਆ ਗਿਆ ਸੀ। ਦੁਪਹਿਰ 1 ਵਜੇ ਦੇ ਨਵੀਨਤਮ ਅਪਡੇਟ ‘ਤੇ ਕਿਸੇ ਮੌਤ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ, ਹਾਲਾਂਕਿ ਸ਼ੁੱਕਰਵਾਰ ਦੁਪਹਿਰ ਲਗਭਗ 2 ਵਜੇ ਮੰਤਰਾਲੇ ਦੀ ਵੈਬਸਾਈਟ ‘ਤੇ ਇੱਕ ਅਪਡੇਟ ਵਿੱਚ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਸ਼ੁੱਕਰਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਸਿਹਤ ਮੰਤਰਾਲੇ ਨੇ ਬੱਚੇ ਦੀ ਮੌਤ ਬਾਰੇ ਹੋਰ ਵੇਰਵੇ ਦਿੱਤੇ।
ਫਿਲਹਾਲ “ਮੌਤ ਦੀ ਜਾਂਚ ਜਾਰੀ ਹੈ ਅਤੇ ਕੋਰੋਨਰ ਨੂੰ ਰੈਫਰ ਕਰ ਦਿੱਤਾ ਗਿਆ ਹੈ। ਨਿੱਜਤਾਂ ਕਾਰਨਾਂ ਕਰਕੇ, ਅਤੇ ਪਰਿਵਾਰ ਦੇ ਸਨਮਾਨ ਦੇ ਕਾਰਨ, ਇਸ ਸਮੇਂ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਬੁੱਧਵਾਰ ਨੂੰ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕੋਵਿਡ -19 ਕਾਰਨ 30 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਜੋ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਕੋਵਿਡ ਨਾਲ ਸਭ ਤੋਂ ਘੱਟ ਉਮਰ ਦੀ ਮੌਤ ਸੀ।