ਆਕਲੈਂਡ ਦੇ ਇੱਕ ਪੂਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਇੱਕ ਬੱਚਾ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਸ਼ਨੀਵਾਰ ਸ਼ਾਮ 4.15 ਵਜੇ ਦੇ ਕਰੀਬ ਮਾਊਂਟ ਅਲਬਰਟ ਐਕਵਾਟਿਕ ਸੈਂਟਰ ਪਹੁੰਚੀਆਂ ਸਨ। ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਸਟਾਰਸ਼ਿਪ ਹਸਪਤਾਲ ਲਿਜਾਇਆ ਗਿਆ ਸੀ। ਕੇਂਦਰ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਕਿਹਾ ਕਿ ਇੱਕ ਮੈਡੀਕਲ ਘਟਨਾ ਦੇ ਕਾਰਨ ਪੂਲ ਜਲਦੀ ਬੰਦ ਹੋ ਗਏ ਸਨ। ਅਸੀਂ ਇਸ ਨਾਲ ਹੋਣ ਵਾਲੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।” ਪੂਲ ਐਤਵਾਰ ਨੂੰ ਸਵੇਰੇ 7 ਵਜੇ ਆਮ ਵਾਂਗ ਦੁਬਾਰਾ ਖੁੱਲ੍ਹਣਗੇ। ਹਾਲਾਂਕਿ ਬੱਚੇ ਨਾਲ ਕਿਵੇਂ ਅਤੇ ਕੀ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।