ਕ੍ਰਾਈਸਟਚਰਚ ਦੇ ਇੱਕ ਜਨਤਕ (public ) ਸਵਿਮਿੰਗ ਪੂਲ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 2.45 ਵਜੇ ਸੂਚਿਤ ਕੀਤਾ ਗਿਆ ਸੀ। ਮਾਮਲਾ ਕ੍ਰਾਈਸਟਚਰਚ ਦੇ ਵਾਲਥਮ ਸਵੀਮਿੰਗ ਪੂਲ ਤੋਂ ਸਾਹਮਣੇ ਆਇਆ ਹੈ। ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, “ਬੱਚੇ ਨੂੰ ਬਚਾਉਣ ਲਈ ਸੀਪੀਆਰ ਦੀ ਦਿੱਤੀ ਗਈ ਸੀ, ਹਾਲਾਂਕਿ, ਦੁਖਦਾਈ ਤੌਰ ‘ਤੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।”
ਸੇਂਟ ਜੌਹਨ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੋ ਐਂਬੂਲੈਂਸਾਂ ਅਤੇ ਦੋ ਰੈਪਿਡ ਰਿਸਪਾਂਸ ਯੂਨਿਟ ਵੀ ਮੌਕੇ ‘ਤੇ ਭੇਜੇ ਸੀ। ਪਰ ਬੱਚੇ ਨੂੰ ਬਚਾਉਣ ‘ਚ ਸਫਲ ਨਹੀਂ ਹੋਏ। ਪੁਲਿਸ ਦਾ ਕਹਿਣਾ ਹੈ, “ਹਾਲਾਤਾਂ ਦੀ ਜਾਂਚ ਚੱਲ ਰਹੀ ਹੈ।”