ਆਕਲੈਂਡ ਦੇ ਮੈਨੂਰੇਵਾ ‘ਚ ਅੱਜ ਕਾਰ ਦੀ ਲਪੇਟ ‘ਚ ਆਉਣ ਨਾਲ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਕਾਕਸਹੈੱਡ ਰੋਡ ‘ਤੇ ਰਿਹਾਇਸ਼ੀ ਪਤੇ ‘ਤੇ ਇੱਕ ਵਾਹਨ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ ਸੀ। ਸੇਂਟ ਜੌਨ ਨੇ ਦੋ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਸੀ ਅਤੇ ਬੱਚੇ ਨੂੰ ਗੰਭੀਰ ਹਾਲਤ ‘ਚ ਸਟਾਰਸ਼ਿਪ ਹਸਪਤਾਲ ਪਹੁੰਚਾਇਆ ਗਿਆ ਸੀ।
ਇੱਕ ਗੁਆਂਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕਰੈਸ਼ ਦੀ ਆਵਾਜ਼ ਸੁਣੀ ਅਤੇ ਮਦਦ ਲਈ ਬਾਹਰ ਭੱਜੇ। ਗੁਆਂਢੀ ਨੇ ਦੱਸਿਆ ਕਿ ਲੋਕ ਚੀਕ ਰਹੇ ਸਨ ਅਤੇ ਇੱਕ ਦਰਜਨ ਲੋਕ ਇਕੱਠੇ ਹੋ ਕੇ ਬੱਚੇ ਨੂੰ ਬਾਹਰ ਕੱਢਣ ਲਈ ਆਏ।