ਚੇਨਈ ਸੁਪਰ ਕਿੰਗਜ਼ ਨੇ ਇੱਕ ਵਾਰ ਫਿਰ ਆਈਪੀਐਲ ਖਿਤਾਬ (ਆਈਪੀਐਲ 2021 ਫਾਈਨਲ) ਜਿੱਤਿਆ ਹੈ। ਚੇਨਈ (ਸੀਐਸਕੇ) ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਹਰਾ ਕੇ ਚੌਥੀ ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਪਿਛਲੇ ਆਈਪੀਐਲ ਵਿੱਚ, ਸੀਐਸਕੇ ਪਲੇਆਫ ਵਿੱਚ ਵੀ ਨਹੀਂ ਪਹੁੰਚ ਸਕਿਆ ਸੀ ਅਤੇ ਹੁਣ ਚੈਂਪੀਅਨ ਬਣ ਗਿਆ ਹੈ। ਫਾਈਨਲ ਮੈਚ ਬਹੁਤ ਰੋਮਾਂਚਕ ਸੀ, ਚੇਨਈ ਨੇ ਪਹਿਲਾਂ ਵੱਡਾ ਸਕੋਰ ਬਣਾਇਆ ਅਤੇ ਬਾਅਦ ਵਿੱਚ ਕੋਲਕਾਤਾ ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਢੇਰ ਕਰ ਦਿੱਤਾ। ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਸ਼ੁਬਮਨ ਗਿੱਲ ਅਤੇ ਵੈਂਕਟੇਸ਼ ਅਈਅਰ ਨੇ 91 ਦੌੜਾਂ ਦੀ ਓਪਨਿੰਗ ਪਾਟਨਰਸ਼ਿਪ ਕੀਤੀ ਸੀ। ਪਰ ਜਦੋਂ ਮੈਚ ਸੀਐਸਕੇ ਦੇ ਹੱਥੋਂ ਖਿਸਕਦਾ ਜਾਪ ਰਿਹਾ ਸੀ, ਉਦੋਂ ਮਹਿੰਦਰ ਸਿੰਘ ਧੋਨੀ ਨੇ ਗੇਂਦ ਸ਼ਾਰਦੁਲ ਠਾਕੁਰ ਨੂੰ ਸੌਂਪੀ। ਸ਼ਾਰਦੁਲ ਨੇ ਆਉਂਦਿਆਂ ਹੀ ਕਮਾਲ ਕੀਤਾ ਅਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਅਈਅਰ ਨੂੰ ਪਵੇਲੀਅਨ ਭੇਜ ਦਿੱਤਾ।
💛💛💛💛
🥳🥳🥳🥳#SuperCham21ons#CSKvKKR #WhistlePodu #Yellove🦁 pic.twitter.com/s4HPSRUA0r— Chennai Super Kings – Mask P😷du Whistle P🥳du! (@ChennaiIPL) October 15, 2021
ਸ਼ਾਰਦੁਲ ਠਾਕੁਰ ਨੇ ਇੱਕੋ ਓਵਰ ਵਿੱਚ ਦੋ ਵਿਕਟ ਲਏ ਅਤੇ ਆਪਣੀ ਟੀਮ ਨੂੰ ਮੈਚ ਵਿੱਚ ਵਾਪਸੀ ਕਰਾਈ। ਵੈਂਕਟੇਸ਼ ਅਈਅਰ ਤੋਂ ਬਾਅਦ ਠਾਕੁਰ ਨੇ ਨਿਤੀਸ਼ ਰਾਣਾ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਪ੍ਰਸ਼ੰਸਕ ਸ਼ਾਰਦੁਲ ਠਾਕੁਰ ਨੂੰ ‘ਲਾਰਡ ਸ਼ਾਰਦੁਲ’ ਕਹਿੰਦੇ ਹਨ ਅਤੇ ਇੱਕ ਵਾਰ ਫਿਰ ਮੈਦਾਨ ‘ਤੇ ਠਾਕੁਰ ਦਾ ਜਾਦੂ ਦਿਖਾਈ ਦਿੱਤਾ ਹੈ। ਸ਼ਾਰਦੁਲ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ ਆਪਣੀ ਕਮਾਲ ਦਿਖਾਇਆ ਹੈ, ਰਵਿੰਦਰ ਜਡੇਜਾ ਨੇ ਆਪਣੇ ਚਾਰ ਓਵਰਾਂ ਵਿੱਚ ਦੋ ਵਿਕਟ ਲਏ ਹਨ। ਇਸ ਤੋਂ ਇਲਾਵਾ, ਉਸ ਨੇ ਦੋ ਸ਼ਾਨਦਾਰ ਕੈਚ ਵੀ ਲਏ।ਚੇਨਈ ਸੁਪਰ ਕਿੰਗਜ਼ ਦਾ ਇਹ ਚੌਥਾ ਖਿਤਾਬ ਹੈ। ਸਾਲ 2021 ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਟੀਮ ਨੇ 2010, 2011, 2018 ਵਿੱਚ ਖਿਤਾਬ ਜਿੱਤਿਆ ਸੀ। ਇਹ ਖਿਤਾਬ ਚੇਨਈ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ ਆਈਪੀਐਲ ਵਿੱਚ ਚੇਨਈ ਦੀ ਟੀਮ ਪਲੇਆਫ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਸੀ। ਪਰ ਧੋਨੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਵਾਰ ਖਿਤਾਬ ਜਿੱਤਿਆ।