ਨਿਊਜ਼ੀਲੈਂਡ ਵਾਸੀ ਲਗਾਤਾਰ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਹਨ। ਉੱਥੇ ਹੀ ਪੈਟਰੋਲ ਦੀਆਂ ਕੀਮਤਾਂ ਨੇ ਵੀ ਲੋਕਾਂ ਦਾ ਤੇਲ ਕੱਢਿਆ ਪਿਆ ਹੈ। ਪਰ ਅੱਜ ਅਸੀਂ ਤੁਹਾਨੂੰ ਆਕਲੈਂਡ ਦੇ ਇੱਕ ਸਸਤੇ ਪੈਟਰੋਲ ਪੰਪ ਬਾਰੇ ਦੱਸਣ ਜਾ ਰਹੇ ਹਾਂ। ਜਿੱਥੋਂ ਸਿਰਫ ਆਕਲੈਂਡ ਵਾਸੀ ਹੀ ਨਹੀਂ ਬਲਕਿ ਦੂਜੇ ਸ਼ਹਿਰਾਂ ਦੇ ਲੋਕ ਵੀ ਤੇਲ ਪਵਾਉਣ ਆਉਂਦੇ ਨੇ। ਔਨਲਾਈਨ ਪੋਸਟ ਕੀਤੀ ਗਈ ਇੱਕ ਫੋਟੋ ਵਿੱਚ ਸਿਰਫ $2.77 ਪ੍ਰਤੀ ਲੀਟਰ ਵਿੱਚ ਬਾਲਣ ਉਪਲਬਧ ਹੋਣ ਤੋਂ ਬਾਅਦ ਲੋਕ ਲਗਾਤਾਰ ਪੱਛਮੀ ਆਕਲੈਂਡ ਵੱਲ ਆ ਰਹੇ ਹਨ। ਹੈਂਡਰਸਨ ਵੈਲੀ ਵਿੱਚ ਗੁਲ ਪੈਟਰੋਲ ਪੰਪ ਮੰਗਲਵਾਰ ਨੂੰ ਕਾਰਾਂ ਨਾਲ ਖਚਾਖਚ ਭਰਿਆ ਹੋਇਆ ਸੀ ਕਿਉਂਕਿ ਕੀਵੀ ਸਸਤੇ ਈਂਧਨ ਦੀ ਉਮੀਦ ਵਿੱਚ ਪੈਟਰੋਲ ਸਟੇਸ਼ਨ ਵੱਲ ਭੱਜ ਰਹੇ ਹਨ।
ਦੱਸ ਦੇਈਏ ਕਿ ਪੈਟਰੋਲ ਪੰਪ ‘ਤੇ 91 ਪੈਟਰੋਲ ਸਟੇਸ਼ਨ ‘ਤੇ ਸਿਰਫ $2.77 ਵਿੱਚ ਉਪਲਬਧ ਹੈ, ਜਦਕਿ ਡੀਜ਼ਲ $2.62 ਅਤੇ 98 ਦਾ ਮੁੱਲ $3.05 ਪ੍ਰਤੀ ਲੀਟਰ ਹੈ। ਆਕਲੈਂਡ ਵਿੱਚ ਇੱਕ ਦੇਸ਼ ਦੇ ਹਿਸਾਬ ਨਾਲ ਸਭ ਤੋਂ ਸਸਤਾ ਈਂਧਨ ਹੈ ਜਿਸ ਵਿੱਚ ਅਗਲੇ ਸਭ ਤੋਂ ਸਸਤੇ ਵਿਕਲਪ ਹਨ ਜੋ ਸਾਰੇ $3 ਪ੍ਰਤੀ ਲੀਟਰ ਤੋਂ ਉੱਪਰ ਹਨ।