[gtranslate]

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪ੍ਰਵਾਸੀ ਕਰਮਚਾਰੀਆਂ ਦੇ ਹੱਕ ‘ਚ ਲਿਆ ਵੱਡਾ ਫੈਸਲਾ, ਪਾਰਟਨਰਾਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਕੀਤਾ ਐਲਾਨ

changes to partner work visas

ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪ੍ਰਵਾਸੀ ਕਰਮਚਾਰੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਦਰਅਸਲ ਇਮੀਗ੍ਰੇਸ਼ਨ ਨੇ 2 ਦਸੰਬਰ ਤੋਂ ਪ੍ਰਵਾਸੀ ਕਰਮਚਾਰੀਆਂ ਦੇ ਪਾਰਟਨਰਾਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਫਾਇਦਾ ਇਹ ਹੋਵੇਗਾ ਕਿ ਪ੍ਰਵਾਸੀ ਕਰਮਚਾਰੀਆਂ ਦੇ ਪਾਰਟਨਰ/ ਸਪਾਊਸ ਕਿਸੇ ਵੀ ਇਮਪਲਾਇਰ ਕੋਲ ਕੰਮ ਕਰ ਸਕਣਗੇ, ਯਾਨੀ ਕਿ ਹੁਣ ਉਨ੍ਹਾਂ ਨੂੰ ਕਮਾਈ ਦੇ ਜਿਆਦਾ ਮੌਕੇ ਮਿਲਣਗੇ। 2 ਦਸੰਬਰ ਤੋਂ ਹੋਣ ਵਾਲੇ ਬਦਲਾਵਾਂ ਤਹਿਤ: – ਏ ਈ ਡਵਲਿਯੂ ਵੀ ਵੀਜਾ ਵਾਲੇ ਲੇਵਲ 1-3 ਕਰਮਚਾਰੀਆਂ ਅਤੇ ਘੱਟੋ-ਘੱਟ $25.29 ਕਮਾਉਣ ਵਾਲੇ ਕਰਮਚਾਰੀਆਂ ਦੇ ਪਾਰਟਨਰਾਂ ਲਈ ਇਹ ਫੈਸਲਾ ਲਾਗੂ ਹੋਏਗਾ। – ਅਸੈਂਸ਼ਲ ਵਰਕ ਵੀਜਾ ਧਾਰਕ ਜਿਨ੍ਹਾਂ ਦੀ ਕਮਾਈ ਘੱਟੋ-ਘੱਟ $25.29 ਹੈ, ਉਨ੍ਹਾਂ ਦੇ ਪਾਰਟਨਰਾਂ ਲਈ ਇਹ ਨਿਯਮ ਲਾਗੂ ਹੋਏਗਾ। – AEWV ਧਾਰਕਾਂ ਦੇ ਪਾਰਟਨਰਾਂ ਘੱਟੋ-ਘੱਟ $25.29 ਪ੍ਰਤੀ ਘੰਟਾ ਕਮਾਉਂਦੇ ਹਨ ਜੇਕਰ ਉਹ ਪਹਿਲਾਂ ਹੀ 26 ਜੂਨ 2024 ਨੂੰ ਕੰਮ ਦੇ ਵੀਜ਼ੇ ਲਈ ਕਿਸੇ ਸਾਥੀ ਦਾ ਸਮਰਥਨ ਕਰ ਰਹੇ ਸਨ।

Leave a Reply

Your email address will not be published. Required fields are marked *