ਆਕਲੈਂਡ ਵਾਸੀਆਂ ਤੇ ਅੰਤਰ-ਰਾਸ਼ਟਰੀ ਉਡਾਣਾ ਜ਼ਰੀਏ ਆਕਲੈਂਡ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਆਕਲੈਂਡ ਏਅਰਪੋਰਟ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਕਿਓਰਟੀ ਚੈੱਕ ਮੌਕੇ ਕੈਰੀਓਨ ਬੈਗਾਂ ਵਿੱਚੋਂ ਲਿਕੁਅਡ ਜਾਂ ਲੈਪਟੋਪ ਆਦਿ ਬੈਗ ਵਿੱਚੋਂ ਕੱਢਣ ਦੀ ਜ਼ਰੂਰਤ ਨਹੀਂ ਪਵੇਗੀ। ਕੰਪਿਊਟਡ ਟੋਮੋਗ੍ਰਾਫੀ (ਸੀਟੀ) ਨਾਮ ਦੀ ਟੈਕਨਾਲਜੀ ਜ਼ਰੀਏ ਬੈਗ ਦੇ ਅੰਦਰ ਪਈਆਂ ਵਸਤੂਆਂ ਦੀਆਂ 3ਡੀ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਇਸ ਟੈਕਨਾਲਜੀ ਕਾਰਨ ਯਾਤਰੀਆਂ ਦਾ ਕਾਫੀ ਸਮਾਂ ਬਚੇਗਾ।