[gtranslate]

PGI ਚੰਡੀਗੜ੍ਹ ਵਿਖੇ ਸਰਜਰੀ ਲਈ ਆਏ 5 ਮਰੀਜ਼ਾਂ ਦੀ ਹੋਈ ਮੌਤ, ਕਾਰਨ ਸੁਣ ਹਰ ਕੋਈ ਰਹਿ ਗਿਆ ਹੈਰਾਨ !

chandigarh pgi hospital 5 patients died

ਚੰਡੀਗੜ੍ਹ ਦੇ ਪੀਜੀਆਈ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ, ਜੇਕਰ PGI ਦੀ ਗੱਲ ਕਰੀਏ ਤਾਂ pgi ਚੰਡੀਗੜ੍ਹ ਪੰਜਾਬ ਦੇ ਸਭ ਤੋਂ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਹੈ, ਜਿੱਥੇ ਲੋਕ ਡਾਕਟਰਾਂ ਤੇ ਰੱਬ ਤੋਂ ਵੀ ਜਿਆਦਾ ਭਰੋਸਾ ਕਰਕੇ ਜਾਂਦੇ ਨੇ, ਪਰ ਹੁਣ ਜੋ ਮਾਮਲਾ ਚੰਡੀਗੜ੍ਹ ਦੇ ਪੀਜੀਆਈ ਤੋਂ ਸਾਹਮਣੇ ਆਇਆ ਹੈ, ਉਸ ਮਗਰੋਂ ਹਰ ਉੱਥੇ ਜਾਣ ਤੋਂ ਘਬਰਾ ਰਿਹਾ ਹੈ ਦਰਅਸਲ ਪੀਜੀਆਈ ਵਿੱਚ ਸਰਜਰੀ ਲਈ ਆਏ 5 ਮਰੀਜ਼ਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਮੌਤਾਂ ਪਿਛਲੇ ਹਫ਼ਤੇ ਦੌਰਾਨ ਹੋਈਆਂ ਹਨ। ਇਸ ਸਬੰਧੀ ਪੀਜੀਆਈ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨੂੰ ਦਿੱਤੀ ਗਈ ਪ੍ਰੋਪੋਫਲੋ ਵੈਕਸੀਨ ਬਾਰੇ ਸ਼ੱਕ ਹੈ। ਇਸ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਵਿੱਚ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਪ੍ਰੋਪੋਫਲੋ ਟੀਕੇ ਦਾ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ ਹੈ। ਅਤੇ ਇਸ ਟੀਕੇ ਨੂੰ ਹੁਣ ਜਾਂਚ ਲਈ ਸੈਂਟਰਲ ਡਰੱਗਜ਼ ਲੈਬਾਰਟਰੀ, ਕੋਲਕਾਤਾ ਭੇਜਿਆ ਗਿਆ ਹੈ। ਹਾਲਾਂਕਿ ਪੀਜੀਆਈ ਦਾ ਕਹਿਣਾ ਹੈ ਕਿ ਇਹ ਟੀਕਾ ਮਰੀਜ਼ਾਂ ਦੀ ਮੌਤ ਦਾ ਕਾਰਨ ਹੈ ਪਰ ਇਸ ਬਾਰੇ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਸੂਤਰਾਂ ਅਨੁਸਾਰ ਪੀਜੀਆਈ ਵਿੱਚ ਮਰਨ ਵਾਲੇ 5 ਮਰੀਜ਼ ਇੱਥੇ ਆਰਥੋਪੈਡਿਕ ਅਤੇ ਨਿਊਰੋ ਸਰਜਰੀ ਕਰਵਾਉਣ ਆਏ ਸਨ। ਇਨ੍ਹਾਂ ਸਾਰਿਆਂ ਵਿਚ ਕੋਮਨ ਗੱਲ ਇਹ ਸੀ ਕਿ ਉਨ੍ਹਾਂ ਨੂੰ ਬੇਹੋਸ਼ ਕਰਨ ਲਈ ਪ੍ਰੋਪੋਫਲੋ ਟੀਕੇ ਲਾਏ ਗਏ ਸਨ। ਇਸ ਤੋਂ ਬਾਅਦ ਪੀਜੀਆਈ ਨੇ ਤੁਰੰਤ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਸੂਚਿਤ ਕੀਤਾ। ਚੰਡੀਗੜ੍ਹ ਦੇ ਸੀਨੀਅਰ ਡਰੱਗ ਕੰਟਰੋਲ ਅਫਸਰ ਸੁਨੀਲ ਚੌਧਰੀ ਨੇ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਹ ਸੀਡੀਐਸਸੀਓ ਟੀਮ ਨਾਲ ਆਏ ਅਤੇ ਸੈਂਪਲ ਲਏ। ਰਿਪੋਰਟ ਆਉਣ ਤੱਕ ਟੀਕੇ ਦੇ ਇਸ ਬੈਚ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਇਸ ਪੂਰੇ ਮਾਮਲੇ ਵਿੱਚ ਹੁਣ ਪੀਜੀਆਈ ਨੇ ਵੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਜਿਸ ਦੀ ਅਗਵਾਈ ਨਿਊਰੋਸਰਜਰੀ ਦੇ ਮੁਖੀ ਪ੍ਰੋਫੈਸਰ ਐਸ.ਕੇ.ਗੁਪਤਾ ਕਰਨਗੇ। ਪੀਜੀਆਈ ਦੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਵਿਪਿਨ ਕੌਸ਼ਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦਿੱਤੇ ਜਾਣ ਤੋਂ ਬਾਅਦ ਹੀ ਇਹ ਪ੍ਰਭਾਵ ਦੇਖਿਆ ਗਿਆ ਹੈ। ਜਿਸ ਤੋਂ ਤੁਰੰਤ ਬਾਅਦ ਸੀਡੀਐਸਸੀਓ ਟੀਮ ਨੂੰ ਸੂਚਿਤ ਕੀਤਾ ਗਿਆ। ਪੀਜੀਆਈ ਅਨੁਸਾਰ ਇਹ ਟੀਕੇ ਇੱਕ ਪ੍ਰਾਈਵੇਟ ਫਾਰਮੇਸੀ ਤੋਂ ਖਰੀਦੇ ਗਏ ਸਨ।

ਚੰਡੀਗੜ੍ਹ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਕਿਹਾ ਕਿ 5 ਲੋਕਾਂ ਦੀ ਮੌਤ ਦਾ ਅਸਲ ਕਾਰਨ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। ਚੰਡੀਗੜ੍ਹ ਅਤੇ ਸੀਡੀਐਸਸੀਓ ਦੇ ਡਰੱਗ ਇੰਸਪੈਕਟਰਾਂ ਦੀ ਸਾਂਝੀ ਟੀਮ ਨੇ ਉਸ ਫਾਰਮੇਸੀ ਤੋਂ ਸੈਂਪਲ ਲਏ ਹਨ ਜਿੱਥੋਂ ਦਵਾਈ ਖਰੀਦੀ ਗਈ ਸੀ। ਸੈਂਪਲ ਜਾਂਚ ਲਈ ਭੇਜੇ ਗਏ ਹਨ। ਜਿਸ ਦੀ ਰਿਪੋਰਟ ਕਰੀਬ 4 ਹਫ਼ਤਿਆਂ ਆਵੇਗੀ। ਇਸ ਬੈਚ ਦੇ ਸਾਰੇ ਟੀਕੇ ਬਾਜ਼ਾਰ ਤੋਂ ਹਟਾ ਦਿੱਤੇ ਗਏ ਹਨ। ਉੱਥੇ ਹੀ ਇਸ ਦੇ ਪੰਚਕੂਲਾ ਦੇ ਵਿਤਰਕਾਂ ਨੂੰ ਵੀ ਦਵਾਈਆਂ ਦੇ ਇਸ ਬੈਚ ਦੀ ਸਪਲਾਈ ਨਾ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *