ਮੰਜ਼ਿਲਾ ਉਨ੍ਹਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁੱਝ ਨਹੀਂ ਹੁੰਦਾ ਹੌਂਸਲਿਆ ਨਾਲ ਉੱਡਾਣ ਹੁੰਦੀ ਹੈ। ਇਹ ਕਹਾਵਤ ਪੂਰੀ ਤਰਾਂ ਢੁੱਕਦੀ ਹੈ ਪੈਰਾਲੰਪਿਕ ਖਿਡਾਰੀ ਚੰਨਦੀਪ ਸਿੰਘ ‘ਤੇ। ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਚੰਨਦੀਪ ਸਿੰਘ ਨੇ ਤੁਰਕੀ ਦੇ ਇਸਤਾਂਬੁਲ ‘ਚ ਆਯੋਜਿਤ 9ਵੇਂ ਵਿਸ਼ਵ ਪੈਰਾ ਤਾਈਕਵਾਂਡੋ ਮੁਕਾਬਲੇ ‘ਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਚਮਕਾਇਆ ਹੈ।
ਚੰਨਦੀਪ ਨੇ 12 ਦਸੰਬਰ ਨੂੰ ਸਮਾਪਤ ਹੋਏ ਟੂਰਨਾਮੈਂਟ ‘ਚ ਪੁਰਸ਼ ਪਲੱਸ 80 ਕਿਲੋਗ੍ਰਾਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇੰਨਾਂ ਹੀ ਨਹੀਂ ਚੰਨਦੀਪ ਨੇ ਪੈਰਾ-ਤਾਈਕਵਾਂਡੋ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਚਨਦੀਪ ਸਿੰਘ ਨੇ ਆਪੇਨ ਨਾਲ 11 ਸਾਲ ਦੀ ਉਮਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਆਪਣੀਆਂ ਦੋਵੇਂ ਬਾਹਾਂ ਗਵਾ ਦਿੱਤੀਆਂ ਸੀ, ਪਰ ਉਨ੍ਹਾਂ ਨੇ ਹਿੰਮਤ ਅਤੇ ਹੌਂਸਲਾ ਨਹੀਂ ਹਾਰਿਆ।