ਜੇਕਰ ਤੁਹਾਡਾ ਵੀ ਮੋਟਾ ਚਲਾਨ ਕੱਟਿਆ ਜਾ ਚੁੱਕਿਆ ਹੈ ਅਤੇ ਤੁਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਕਿ ਇਸ ਦਾ ਭੁਗਤਾਨ ਕਿਵੇਂ ਕਰਨਾ ਹੈ, ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣਾ ਚਲਾਨ ਕਿਵੇਂ ਮੁਆਫ਼ ਕਰਵਾ ਸਕਦੇ ਹੋ। ਇਸ ਤੋਂ ਬਾਅਦ ਤੁਹਾਡਾ ਚਲਾਨ ਮੁਆਫ ਜਾਂ ਘਟਾਇਆ ਜਾਵੇਗਾ। ਦਰਅਸਲ ਅਸੀਂ ਲੋਕ ਅਦਾਲਤ ਦੀ ਗੱਲ ਕਰ ਰਹੇ ਹਾਂ। ਲੋਕ ਅਦਾਲਤ ਬਾਰੇ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ, ਪਰ ਜਿਹੜੇ ਲੋਕ ਨਹੀਂ ਜਾਣਦੇ, ਅਸੀਂ ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਹਰ ਸਾਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਪਲੇਟਫਾਰਮ ਰਾਹੀਂ ਤੁਸੀਂ ਆਪਣਾ ਈ-ਚਲਾਨ ਘਟਾ ਸਕਦੇ ਹੋ ਅਤੇ ਇੱਥੋਂ ਤੱਕ ਕਿ ਮੁਆਫ਼ ਵੀ ਕਰ ਸਕਦੇ ਹੋ।
ਸਾਲ 2023 ਵਿੱਚ ਪਹਿਲੀ ਨੈਸ਼ਨਲ ਲੋਕ ਅਦਾਲਤ 11 ਫਰਵਰੀ ਨੂੰ ਲਗਾਈ ਗਈ ਸੀ, ਇਸ ਤੋਂ ਬਾਅਦ 11 ਮਈ ਅਤੇ ਫਿਰ 9 ਸਤੰਬਰ ਨੂੰ ਲੱਗੀ ਸੀ। ਹੁਣ ਅਗਲੀ ਲੋਕ ਅਦਾਲਤ 9 ਦਸੰਬਰ ਨੂੰ ਲਗਾਈ ਜਾਵੇਗੀ।
ਨੈਸ਼ਨਲ ਲੋਕ ਅਦਾਲਤ ਲਈ ਰਜਿਸਟ੍ਰੇਸ਼ਨ
ਚਲਾਨ ਮੁਆਫ ਕਰਨ ਲਈ, ਤੁਹਾਨੂੰ ਪਹਿਲਾਂ ਆਨਲਾਈਨ ਰਜਿਸਟਰ ਕਰਨਾ ਪਏਗਾ, ਇਸਦੇ ਲਈ ਤੁਹਾਨੂੰ ਇਸ ਪੋਰਟਲ – http://delhitrafficepolice.nic.in/notice/lokadalat ‘ਤੇ ਜਾਣਾ ਪਏਗਾ। ਲੋਕ ਅਦਾਲਤ ਲਈ ਆਨਲਾਈਨ ਬੁਕਿੰਗ 9 ਦਸੰਬਰ ਤੋਂ 49 ਘੰਟੇ ਪਹਿਲਾਂ ਸ਼ੁਰੂ ਹੋਵੇਗੀ। ਮਤਲਬ ਕਿ ਤੁਹਾਨੂੰ 9 ਦਸੰਬਰ ਤੋਂ 48 ਘੰਟੇ ਪਹਿਲਾਂ ਇਸ ਲਈ ਰਜਿਸਟਰ ਕਰਨਾ ਪਏਗਾ। ਤੁਹਾਨੂੰ ਇਸਦੀ ਪੂਰੀ ਜਾਣਕਾਰੀ ਅਧਿਕਾਰਤ ਵੈੱਬਸਾਈਟ ‘ਤੇ ਮਿਲੇਗੀ। ਇਸ ਤੋਂ ਬਾਅਦ ਜਿਸ ਦਿਨ ਲੋਕ ਅਦਾਲਤ ਰੱਖੀ ਜਾਂਦੀ ਹੈ, ਇਸ ਨੋਟਿਸ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿੱਚ ਜਾਓ। ਪ੍ਰਿੰਟਆਊਟ ‘ਤੇ ਸਮਾਂ ਅਤੇ ਮਿਤੀ ਦੋਵੇਂ ਲਿਖੇ ਹੁੰਦੇ ਹਨ, ਉਸ ਅਨੁਸਾਰ ਲੋਕ ਅਦਾਲਤ ਵਿਚ ਜਾਓ।
ਇਸ ਤੋਂ ਬਾਅਦ ਅਦਾਲਤ ‘ਚ ਮੈਜਿਸਟ੍ਰੇਟ ਨੂੰ ਆਪਣਾ ਚਲਾਨ ਦਿਖਾਓ, ਚਲਾਨ ਦੇਖਣ ਤੋਂ ਬਾਅਦ ਮੈਜਿਸਟ੍ਰੇਟ ਇਸ ‘ਤੇ ਆਪਣਾ ਫੈਸਲਾ ਦੇਣਗੇ। ਧਿਆਨ ਰੱਖੋ ਕਿ ਤੁਹਾਡਾ ਕੰਮ ਬਿਨਾਂ ਨੋਟਿਸ ਜਾਂ ਚਲਾਨ ਦੇ ਪੂਰਾ ਨਹੀਂ ਹੋਵੇਗਾ। ਜੇਕਰ ਤੁਸੀਂ ਆਪਣੇ ਬਕਾਇਆ ਚਲਾਨ ਨੂੰ ਮੁਆਫ਼ ਕਰਵਾਉਣਾ ਚਾਹੁੰਦੇ ਹੋ ਜਾਂ ਘੱਟ ਕਰਵਾਉਣਾ ਚਾਹੁੰਦੇ ਹੋ, ਤਾਂ ਨੋਟਿਸ ਲੈਣ ਤੋਂ ਬਾਅਦ ਹੀ ਲੋਕ ਅਦਾਲਤ ਵਿੱਚ ਜਾਓ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਹਾਡਾ ਚਲਾਨ ਮੁਆਫ ਜਾਂ ਘਟਾਇਆ ਜਾਵੇਗਾ। ਇਸ ਦੇ ਲਈ ਤੁਹਾਨੂੰ ਕੁਝ ਦਿਨ ਇੰਤਜ਼ਾਰ ਕਰਨਾ ਪਵੇਗਾ।